ਕੋਲਕਾਤਾ : ਸੜਕ 'ਤੇ ਪਏ ਸ਼ੱਕੀ ਬੈਗ ਨੂੰ ਹੱਥ ਲਾਉਂਦੇ ਹੀ ਹੋ ਗਿਆ ਧਮਾਕਾ
ਪੁਲਿਸ ਵੱਲੋਂ ਦੱਸਿਆ ਗਿਆ ਕਿ ਇਲਾਕੇ ਨੂੰ ਸੁਰੱਖਿਆ ਟੇਪ ਨਾਲ ਘੇਰ ਲਿਆ ਗਿਆ ਅਤੇ ਫਿਰ ਬੰਬ ਖੋਜ ਅਤੇ ਨਿਰੋਧਕ ਦਸਤੇ (ਬੀਡੀਡੀਐਸ) ਟੀਮ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਬੀਡੀਡੀਐਸ ਮੁਲਾਜ਼ਮਾਂ ਨੇ ਪਹੁੰਚ ਕੇ ਬੈਗ ਅਤੇ ਆਸਪਾਸ ਦੇ ਇਲਾਕਿਆਂ ਦੀ ਜਾਂਚ ਕੀਤੀ।;
ਕੋਲਕਾਤਾ : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਸ਼ਨੀਵਾਰ ਦੁਪਹਿਰ ਨੂੰ ਧਮਾਕਾ ਹੋਇਆ। ਇਸ ਘਟਨਾ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਐਨਆਰਐਸ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕੋਲਕਾਤਾ ਪੁਲਿਸ ਨੇ ਕਿਹਾ, 'ਦੁਪਹਿਰ ਕਰੀਬ 1.45 ਵਜੇ ਸੂਚਨਾ ਮਿਲੀ ਕਿ ਬਲੋਚਮੈਨ ਸਟਰੀਟ ਅਤੇ ਐਸਐਨ ਬੈਨਰਜੀ ਰੋਡ ਦੇ ਵਿਚਕਾਰ ਧਮਾਕਾ ਹੋਇਆ ਹੈ। ਇੱਕ ਵਿਅਕਤੀ/ਕੂੜਾ ਇਕੱਠਾ ਕਰਨ ਵਾਲਾ ਜ਼ਖਮੀ ਹੋਇਆ ਹੈ। ਇਸ ਤੋਂ ਤੁਰੰਤ ਬਾਅਦ ਓਸੀ ਤਲਤਲਾ ਉਥੇ ਗਏ ਅਤੇ ਪਤਾ ਲੱਗਾ ਕਿ ਜ਼ਖਮੀ ਨੂੰ ਐਨਆਰਐਸ ਲਿਜਾਇਆ ਗਿਆ ਹੈ ਅਤੇ ਉਸ ਦੇ ਸੱਜੇ ਗੁੱਟ 'ਤੇ ਸੱਟਾਂ ਲੱਗੀਆਂ ਹਨ।
ਪੁਲਿਸ ਵੱਲੋਂ ਦੱਸਿਆ ਗਿਆ ਕਿ ਇਲਾਕੇ ਨੂੰ ਸੁਰੱਖਿਆ ਟੇਪ ਨਾਲ ਘੇਰ ਲਿਆ ਗਿਆ ਅਤੇ ਫਿਰ ਬੰਬ ਖੋਜ ਅਤੇ ਨਿਰੋਧਕ ਦਸਤੇ (ਬੀਡੀਡੀਐਸ) ਟੀਮ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਬੀਡੀਡੀਐਸ ਮੁਲਾਜ਼ਮਾਂ ਨੇ ਪਹੁੰਚ ਕੇ ਬੈਗ ਅਤੇ ਆਸਪਾਸ ਦੇ ਇਲਾਕਿਆਂ ਦੀ ਜਾਂਚ ਕੀਤੀ। ਉਨ੍ਹਾਂ ਦੇ ਜਾਣ ਤੋਂ ਬਾਅਦ ਆਵਾਜਾਈ ਦੀ ਇਜਾਜ਼ਤ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਧਮਾਕਾ ਹੁੰਦੇ ਹੀ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਹਾਲਾਂਕਿ ਹੁਣ ਸਥਿਤੀ ਆਮ ਵਾਂਗ ਹੁੰਦੀ ਨਜ਼ਰ ਆ ਰਹੀ ਹੈ। ਪੁਲੀਸ ਟੀਮ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ।
ਮੌਕੇ 'ਤੇ ਮੌਜੂਦ ਇਕ ਵਿਅਕਤੀ ਨੇ ਗੱਲਬਾਤ ਕਰਦਿਆਂ ਇਸ ਘਟਨਾ ਬਾਰੇ ਹੋਰ ਜਾਣਕਾਰੀ ਦਿੱਤੀ। ਉਸ ਨੇ ਕਿਹਾ, 'ਜਦੋਂ ਧਮਾਕਾ ਹੋਇਆ ਤਾਂ ਅਸੀਂ ਨੇੜੇ ਖੜ੍ਹੇ ਸੀ। ਆਵਾਜ਼ ਸੁਣ ਕੇ ਅਸੀਂ ਤੁਰੰਤ ਮੌਕੇ ਵੱਲ ਭੱਜੇ। ਅਸੀਂ ਦੇਖਿਆ ਕਿ ਇੱਕ ਵਿਅਕਤੀ ਨੇੜੇ ਹੀ ਪਿਆ ਸੀ, ਜਿਸ ਦੇ ਸੱਜੇ ਗੁੱਟ 'ਤੇ ਸੱਟ ਸੀ। ਧਮਾਕੇ ਦੀ ਆਵਾਜ਼ ਬਹੁਤ ਤੇਜ਼ ਸੀ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤੁਰੰਤ ਇੱਥੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਇਸ ਦੌਰਾਨ ਆਵਾਜਾਈ ਠੱਪ ਹੋ ਗਈ। ਚਸ਼ਮਦੀਦਾਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਕੋਈ ਹੋਰ ਜ਼ਖਮੀ ਨਹੀਂ ਹੋਇਆ ਹੈ।