ਕੈਨੇਡਾ ਵਿੱਚ ਵਿਸਾਖੀ ਤੋਂ ਪਹਿਲਾਂ ਮੰਦਿਰਾਂ 'ਤੇ ਲਿਖੇ ਖ਼ਾਲਿ-ਸਤਾਨੀ ਨਾਹਰੇ
ਜਿਸ ਕਿਸੇ ਨੇ ਵੀ ਇਹ ਕੀਤਾ ਹੈ ਉਸ ਦਾ ਮਕਸਦ ਸਿਰਫ ਹਿੰਦੂ ਸਿਖਾਂ ਵਿਚ ਨਫ਼ਰਤ ਫੈਲਾਉਣਾ ਹੈ।
By : Gill
Update: 2025-04-20 02:58 GMT
ਸਰੀ : ਵਿਸਾਖੀ ਖ਼ਾਲਸਾ ਡੇਅ ਪਰੇਡ ਤੋਂ ਕੁਝ ਘੰਟੇ ਪਹਿਲਾਂ ਹੀ ਸਰੀ ਦੇ ਲਕਸ਼ਮੀ ਨਾਰਾਇਣ ਮੰਦਰ ਅਤੇ ਵੈਂਕੂਵਰ ਦੇ ਰੌਸ ਸਟਰੀਟ ਗੁਰਦੁਆਰਾ (ਖ਼ਾਲਸਾ ਦੀਵਾਨ ਸੋਸਾਇਟੀ) ਦੀਆਂ ਕੰਧਾਂ 'ਤੇ ਨਫ਼ਰਤ ਭਰੇ ਨਾਅਰੇ ਲਿਖਣ ਦੀਆਂ ਘਟਨਾਵਾਂ ਨੇ ਸਾਰੇ ਦੇਸ਼ ਵਿੱਚ ਚਿੰਤਾ ਦੀ ਲਹਿਰ ਦੌੜਾ ਦਿੱਤੀ ਹੈ। ਜਿਸ ਕਿਸੇ ਨੇ ਵੀ ਇਹ ਕੀਤਾ ਹੈ ਉਸ ਦਾ ਮਕਸਦ ਸਿਰਫ ਹਿੰਦੂ ਸਿਖਾਂ ਵਿਚ ਨਫ਼ਰਤ ਫੈਲਾਉਣਾ ਹੈ।
ਇਹ ਨਾਪਾਕ ਹਰਕਤਾਂ ਹਰ ਇਕ ਸਹੀ ਸੋਚ ਰੱਖਣ ਵਾਲੇ ਕੈਨੇਡੀਅਨ ਦੀ ਜ਼ਮੀਰ ਨੂੰ ਝੰਜੋੜ ਰਹੀਆਂ ਹਨ। ਇਤਿਹਾਸਕ ਸਰੀ ਖ਼ਾਲਸਾ ਪਰੇਡ ਤੋਂ ਠੀਕ ਪਹਿਲਾਂ ਇਨ੍ਹਾਂ ਸੰਪ੍ਰਦਾਇਕ ਤਾਕਤਾਂ ਵੱਲੋਂ ਨਫ਼ਰਤ ਫ਼ੈਲਾਉਣ ਦੀ ਕੋਸ਼ਿਸ਼ ਇਨ੍ਹਾਂ ਦੇ ਘਿਣਾਉਣੇ ਮਨਸੂਬਿਆਂ ਦੀ ਪੂਸ਼ਟੀ ਕਰਦੀ ਹੈ। ਇਹ ਕੰਮ ਚੱਲ ਰਹੀ ਸੰਘੀ ਚੋਣ ਮੁਹਿੰਮ ਦੌਰਾਨ ਸਮਾਜਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾ ਦਾ ਹਿੱਸਾ ਦਿਸਦੀ ਹੈ।"