ਕੇਜਰੀਵਾਲ ਨੇ ਆਪਣਾ ਸਰਕਾਰੀ ਘਰ ਛੱਡਣ ਦਾ ਐਲਾਨ ਕੀਤਾ, ਦੱਸਿਆ ਆਪਣਾ ਨਵਾਂ ਟਿਕਾਣਾ

Update: 2024-09-23 00:53 GMT

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੀ ਆਪਣਾ ਸਰਕਾਰੀ ਘਰ ਛੱਡਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਨਵਰਾਤਰੀ ਦੌਰਾਨ ਆਪਣਾ ਘਰ ਖਾਲੀ ਕਰਨਗੇ ਅਤੇ ਉਸ ਤੋਂ ਬਾਅਦ ਦਿੱਲੀ ਦੇ ਲੋਕਾਂ ਵਿਚਕਾਰ ਆ ਕੇ ਰਹਿਣਗੇ। ਕੇਜਰੀਵਾਲ ਨੇ ਐਤਵਾਰ ਨੂੰ ਜੰਤਰ-ਮੰਤਰ 'ਤੇ 'ਜਨਤਾ ਕੀ ਅਦਾਲਤ' ਦਾ ਆਯੋਜਨ ਕਰਕੇ ਲੋਕਾਂ ਨਾਲ ਸਿੱਧੇ ਤੌਰ 'ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਚੋਣਾਂ ਮੇਰਾ ਲਿਟਮਸ ਟੈਸਟ ਹੈ, ਜੇਕਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਕੰਮ ਕੀਤਾ ਹੈ ਅਤੇ ਕੇਜਰੀਵਾਲ ਇਮਾਨਦਾਰ ਹਨ ਤਾਂ ਝਾੜੂ ਦਾ ਬਟਨ ਦਬਾਓ।

ਕੇਜਰੀਵਾਲ ਨੇ ਕਿਹਾ ਕਿ ਅਸੀਂ ਪਿਛਲੇ 10 ਸਾਲਾਂ ਤੋਂ ਦਿੱਲੀ 'ਚ ਇਮਾਨਦਾਰੀ ਨਾਲ ਕੰਮ ਕਰ ਰਹੇ ਸੀ, ਜਦੋਂ ਭਾਜਪਾ ਨੂੰ ਲੱਗਾ ਕਿ ਅਸੀਂ ਚੋਣਾਂ ਨਹੀਂ ਜਿੱਤ ਸਕਾਂਗੇ ਤਾਂ ਉਨ੍ਹਾਂ ਨੇ ਸਾਡੇ ਖਿਲਾਫ ਸਾਜ਼ਿਸ਼ ਰਚੀ। ਇਕ-ਇਕ ਕਰਕੇ ਸਾਡੇ ਸਾਰੇ ਨੇਤਾਵਾਂ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ। ਸਾਡੇ 'ਤੇ ਝੂਠੇ ਕੇਸ ਦਰਜ ਕੀਤੇ ਗਏ। ਮੈਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕਿਉਂਕਿ ਮੈਂ ਭ੍ਰਿਸ਼ਟਾਚਾਰ ਦੇ ਦਾਗ ਨਾਲ ਕੁਰਸੀ 'ਤੇ ਨਹੀਂ ਬੈਠ ਸਕਦਾ।

ਅਸਤੀਫਾ ਦੇਣ ਤੋਂ ਬਾਅਦ ਮੈਨੂੰ ਸਰਕਾਰੀ ਰਿਹਾਇਸ਼ ਛੱਡਣੀ ਪਈ ਹੈ, ਪਰ ਮੇਰੇ ਕੋਲ ਰਹਿਣ ਲਈ ਘਰ ਨਹੀਂ ਹੈ। ਕਈ ਲੋਕ ਮੈਨੂੰ ਕਹਿੰਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਦੇ ਵਿਅਕਤੀ ਹੋ, ਤੁਸੀਂ 10 ਸਾਲ ਮੁੱਖ ਮੰਤਰੀ ਰਹੇ ਹੋ ਪਰ ਅਜੇ ਤੱਕ ਘਰ ਨਹੀਂ ਬਣਾਇਆ। ਹੁਣ ਜਦੋਂ ਮੈਂ ਘਰ ਛੱਡ ਰਿਹਾ ਹਾਂ ਤਾਂ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਅਤੇ ਸੰਦੇਸ਼ ਆ ਰਹੇ ਹਨ ਕਿ ਤੁਸੀਂ ਮੇਰਾ ਘਰ ਲੈ ਲਓ, ਮੈਂ ਕਿਰਾਇਆ ਨਹੀਂ ਲਵਾਂਗਾ। ਮੈਂ ਨਵਰਾਤਰੀ ਦੌਰਾਨ ਆਪਣਾ ਸਰਕਾਰੀ ਘਰ ਛੱਡ ਕੇ ਆਵਾਂਗਾ ਅਤੇ ਤੁਹਾਡੇ ਸਾਰਿਆਂ ਵਿਚਕਾਰ ਰਹਾਂਗਾ।

Tags:    

Similar News