ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਨਹਿੰਗ ਕਾਬੂ

ਪੁਲਿਸ ਅਨੁਸਾਰ, ਕੁਝ ਦਿਨ ਪਹਿਲਾਂ ਹੀ ਕਮਲ ਕੌਰ ਨੂੰ ਅਸ਼ਲੀਲ ਵੀਡੀਓ ਪਾਉਣ ਦੇ ਮਾਮਲੇ ਵਿੱਚ ਧਮਕੀ ਦਿੱਤੀ ਗਈ ਸੀ।

By :  Gill
Update: 2025-06-13 04:59 GMT

ਬਠਿੰਡਾ ਪੁਲਿਸ ਨੇ ਇੰਸਟਾਗਰਾਮ Star ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕਰ ਲਈ ਹੈ। ਇਹਨਾਂ ਵਿੱਚੋਂ ਇੱਕ ਵਿਅਕਤੀ ਅੰਮ੍ਰਿਤਪਾਲ ਸਿੰਘ ਮਹਿਰੋਂ ਹੈ, ਜਿਸ ਨੂੰ ਨਹਿੰਗ ਦੱਸਿਆ ਜਾ ਰਿਹਾ ਹੈ।

ਪੁਲਿਸ ਅਨੁਸਾਰ, ਕੁਝ ਦਿਨ ਪਹਿਲਾਂ ਹੀ ਕਮਲ ਕੌਰ ਨੂੰ ਅਸ਼ਲੀਲ ਵੀਡੀਓ ਪਾਉਣ ਦੇ ਮਾਮਲੇ ਵਿੱਚ ਧਮਕੀ ਦਿੱਤੀ ਗਈ ਸੀ।

ਭਾਬੀ ਕਮਲ ਕੌਰ ਦੀ ਲਾਸ਼ ਆਦੇਸ਼ ਹਸਪਤਾਲ ਦੇ ਨਜ਼ਦੀਕ ਪਾਰਕਿੰਗ ਵਿੱਚ ਖਲੋਤੀ ਕਾਰ ਵਿੱਚੋਂ ਮਿਲੀ ਸੀ। ਪੁਲਿਸ ਨੇ ਮੁਢਲੇ ਤੌਰ ਤੇ ਹੀ ਇਸ ਮਾਮਲੇ ਨੂੰ ਕਤਲ ਮੰਨ ਕੇ ਜਾਂਚ ਸ਼ੁਰੂ ਕੀਤੀ ਸੀ ਅਤੇ ਹੁਣ ਜਾਂਚ ਤੋਂ ਬਾਅਦ ਸੱਚਾਈ ਸਾਹਮਣੇ ਆ ਗਈ ਹੈ।

ਬਠਿੰਡਾ ਪੁਲਿਸ ਨੇ ਇਸ ਮਾਮਲੇ ਦੇ ਖੁਲਾਸੇ ਲਈ ਪ੍ਰੈਸ ਕਾਨਫਰੰਸ ਸੱਦੀ ਹੈ, ਜਿਸ ਵਿੱਚ ਐਸਐਸਪੀ ਬਠਿੰਡਾ ਅਮਨੀਤ ਕੌਂਡਲ ਮਰਡਰ ਮਿਸਟਰੀ ਦੀ ਗੁੱਥੀ ਤੋਂ ਪਰਦਾ ਚੁੱਕਣਗੇ ਅਤੇ ਮਾਮਲੇ ਦੇ ਹੋਰ ਸੰਵੇਦਨਸ਼ੀਲ ਪੱਖਾਂ ਬਾਰੇ ਦੱਸਣਗੇ।

ਪੁਲਿਸ ਨੇ ਲੋਕਾਂ ਨੂੰ ਇਹ ਵੀ ਯਕੀਨ ਦਿਵਾਇਆ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਨੂੰ ਪੂਰੀ ਇਮਾਨਦਾਰੀ ਨਾਲ ਅੱਗੇ ਤੋਰ ਰਹੀ ਹੈ ਅਤੇ ਹੋਰ ਵੀ ਲੋਕਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਕਤਲ ਮਾਮਲਾ ਪੰਜਾਬ ਵਿੱਚ ਅਪਰਾਧ ਅਤੇ ਹਿੰਸਾ ਵਾਲੇ ਮਾਮਲਿਆਂ ਦੀ ਲੜੀ ਵਿੱਚ ਇੱਕ ਨਵਾਂ ਪੰਨਾ ਹੈ।

Tags:    

Similar News