Bajinder Pastor ਮਾਮਲੇ ਵਿੱਚ ਇੱਕ ਜੇਲ੍ਹ ਅਧਿਕਾਰੀ Nirpal Singh ਗ੍ਰਿਫ਼ਤਾਰ, ਪਾਸਟਰ ਨੂੰ ਮਦਦ ਪਹੁੰਚਾਉਣ ਦਾ ਆਰੋਪ
ਬਲਾਤਕਾਰੀ ਪਾਦਰੀ ਬਜਿੰਦਰ ਸਿੰਘ ਮਾਮਲੇ ’ਚ ਜੇਲ੍ਹ ਕਾਂਸਟੇਬਲ ਨਿਰਪਾਲ ਸਿੰਘ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਾਨਸਾ ਲਿਆਂਦਾ ਹੈ। ਹੁਣ ਉਹ ਬਰਨਾਲਾ ਜੇਲ੍ਹ ਵਿੱਚ ਤਾਇਨਾਤ ਹੈ।
ਨਾਭਾ : ਬਲਾਤਕਾਰੀ ਪਾਦਰੀ ਬਜਿੰਦਰ ਸਿੰਘ ਮਾਮਲੇ ’ਚ ਜੇਲ੍ਹ ਕਾਂਸਟੇਬਲ ਨਿਰਪਾਲ ਸਿੰਘ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਮਾਨਸਾ ਲਿਆਂਦਾ ਹੈ। ਹੁਣ ਉਹ ਬਰਨਾਲਾ ਜੇਲ੍ਹ ਵਿੱਚ ਤਾਇਨਾਤ ਹੈ। ਦਰਅਸਲ, 24 ਜੂਨ ਨੂੰ ਮਾਨਸਾ ਦੀ ਤਾਮ ਕੋਟ ਜੇਲ੍ਹ ਤੋਂ ਬਜਿੰਦਰ ਪਾਸਟਰ ਤੋਂ ਇੱਕ ਮੋਬਾਈਲ ਫ਼ੋਨ ਅਤੇ 2500 ਰੁਪਏ ਨਕਦੀ ਬਰਾਮਦ ਕੀਤੀ ਗਈ ਸੀ। ਪਤਾ ਲੱਗਿਆ ਹੈ ਕਿ ਬਲਜਿੰਦਰ ਪਾਸਟਰ ਨਾਲ ਬਲਾਤਕਾਰ ਅਤੇ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਮਾਨਸਾ ਜੇਲ੍ਹ ਵਿੱਚ ਬੰਦ ਸੀ।
ਹੌਲਦਾਰ ਨਿਰਪਾਲ ਸਿੰਘ ਨੂੰ ਪਾਦਰੀ ਬਜਿੰਦਰ ਦੀ ਮਦਦ ਕਰਨ ਦਾ ਇਲਜ਼ਾਮ ਹੈ। ਜੇਲ੍ਹ ਮੁਲਾਜ਼ਮ ’ਤੇ ਪਾਦਰੀ ਦਾ ਮੋਬਾਇਲ ਫ਼ੋਨ ਜੇਲ੍ਹ ’ਚ ਪਹੁੰਚਾਉਣ ਦਾ ਇਲਜ਼ਾਮ ਹੈ। ਜ਼ਿਕਰਯੋਗ ਹੈ ਕਿ ਮਾਨਸਾ ਜੇਲ੍ਹ ’ਚ ਬੰਦ ਬਲਾਤਕਾਰੀ ਬਜਿੰਦਰ ਕੋਲੋਂ 24 ਜੂਨ ਨੂੰ ਇਕ ਮੋਬਾਇਲ ਫ਼ੋਨ ਅਤੇ ਨਕਦੀ ਬਰਾਮਦ ਹੋਈ ਸੀ।
ਪਾਦਰੀ ਬਜਿੰਦਰ ਸਿੰਘ ਨੂੰ ਪਿਛਲੇ ਸਾਲ 1 ਅਪ੍ਰੈਲ 2025 ਨੂੰ ਪਾਦਰੀ ਨੂੰ ਬਲਾਤਕਾਰ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸੀ। ਪਾਦਰੀ ਬਜਿੰਦਰ ਦੇ ਖ਼ਿਲਾਫ਼ 2018 ’ਚ ਮੋਹਾਲੀ ਦੇ ਜ਼ੀਰਕਪੁਰ ਪੁਲਿਸ ਥਾਣੇ ’ਚ ਬਲਾਤਕਾਰ, ਕੁੱਟਮਾਰ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ