ਈਰਾਨ ਵਲੋਂ ਆਪਣੇ ਸਾਰੇ ਹਵਾਈ ਅੱਡੇ ਬੰਦ, ਉਡਾਣਾਂ ਵੀ ਰੱਦ
By : BikramjeetSingh Gill
Update: 2024-10-07 01:51 GMT
ਫਿਲਸਤੀਨ ਦੇ ਗਾਜ਼ਾ 'ਚ ਹਮਾਸ ਵਿਰੁੱਧ ਇਜ਼ਰਾਈਲ ਵੱਲੋਂ ਛੇੜੀ ਗਈ ਜੰਗ ਦਾ ਅੱਜ ਇਕ ਸਾਲ ਪੂਰਾ ਹੋ ਗਿਆ। ਇਸ ਇੱਕ ਸਾਲ ਵਿੱਚ ਇਜ਼ਰਾਈਲ ਨੇ ਗਾਜ਼ਾ ਵਿੱਚ ਬਹੁਤ ਤਬਾਹੀ ਮਚਾਈ। ਇਜ਼ਰਾਈਲ ਪਿਛਲੇ ਕਈ ਮਹੀਨਿਆਂ ਤੋਂ ਲੇਬਨਾਨ ਵਿੱਚ ਹਿਜ਼ਬੁੱਲਾ ਖ਼ਿਲਾਫ਼ ਜੰਗ ਛੇੜ ਰਿਹਾ ਹੈ ਅਤੇ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਟਿਕਾਣਿਆਂ ਉੱਤੇ ਲਗਾਤਾਰ ਹਮਲੇ ਕਰ ਰਿਹਾ ਹੈ। ਹੁਣ ਇਜ਼ਰਾਈਲ ਈਰਾਨ ਲਈ ਖ਼ਤਰੇ ਵਜੋਂ ਉੱਭਰ ਰਿਹਾ ਹੈ। ਇਜ਼ਰਾਈਲ ਨੇ ਈਰਾਨ 'ਤੇ ਮਿਜ਼ਾਈਲਾਂ ਦਾਗੀਆਂ ਹਨ ਅਤੇ ਈਰਾਨ ਸਰਕਾਰ ਨੇ ਫੌਜ ਨੂੰ ਯੁੱਧ ਲਈ ਤਿਆਰ ਰਹਿਣ ਲਈ ਕਿਹਾ ਹੈ। ਈਰਾਨ ਨੇ ਆਪਣੇ ਸਾਰੇ ਹਵਾਈ ਅੱਡੇ ਬੰਦ ਕਰ ਦਿੱਤੇ ਹਨ ਅਤੇ ਉਡਾਣਾਂ ਰੱਦ ਕਰ ਦਿੱਤੀਆਂ ਹਨ।