iPhone 16 ਅੱਜ ਹੋਵੇਗਾ ਲਾਂਚ; ਐਪਲ ਦੇ ਕਈ ਹੋਰ ਉਤਪਾਦ ਵੀ ਆਉਣਗੇ

Update: 2024-09-09 06:02 GMT

ਐਪਲ ਅੱਜ ਗਲੋਟਾਈਮ ਈਵੈਂਟ ਵਿੱਚ ਆਪਣਾ 2024 ਫਲੈਗਸ਼ਿਪ ਆਈਫੋਨ ਲਾਂਚ ਕਰਨ ਲਈ ਤਿਆਰ ਹੈ। ਇਹ ਇਵੈਂਟ ਰਾਤ 10.30 ਵਜੇ ਸ਼ੁਰੂ ਹੋਵੇਗਾ ਅਤੇ ਸੈਨ ਫਰਾਂਸਿਸਕੋ ਸਥਿਤ ਕੰਪਨੀ ਦੇ ਐਪਲ ਪਾਰਕ 'ਚ ਆਯੋਜਿਤ ਕੀਤਾ ਜਾਵੇਗਾ। ਲਾਂਚ ਈਵੈਂਟ ਨੂੰ ਐਪਲ ਦੇ ਅਧਿਕਾਰਤ ਯੂਟਿਊਬ ਚੈਨਲ ਅਤੇ ਕੰਪਨੀ ਦੀ ਵੈੱਬਸਾਈਟ 'ਤੇ ਵੀ ਲਾਈਵ ਸਟ੍ਰੀਮ ਕੀਤਾ ਜਾਵੇਗਾ।

ਐਪਲ ਈਵੈਂਟ 'ਤੇ ਆਪਣੇ 4 ਨਵੇਂ ਆਈਫੋਨ ਦਾ ਐਲਾਨ ਕਰ ਸਕਦਾ ਹੈ, ਜਿਸ 'ਚ ਆਈਫੋਨ 16, ਆਈਫੋਨ 16 ਪਲੱਸ, ਆਈਫੋਨ 16 ਪ੍ਰੋ ਅਤੇ ਆਈਫੋਨ 16 ਪ੍ਰੋ ਮੈਕਸ ਸ਼ਾਮਲ ਹਨ। iPhones ਤੋਂ ਇਲਾਵਾ ਐਪਲ ਇਸ ਈਵੈਂਟ 'ਚ Apple Watch Series 10 ਅਤੇ AirPods 4 ਨੂੰ ਵੀ ਲਾਂਚ ਕਰੇਗੀ। ਹਾਲਾਂਕਿ, ਇਵੈਂਟ 'ਤੇ ਸਭ ਦੀਆਂ ਨਜ਼ਰਾਂ ਆਈਫੋਨ ਅਤੇ ਐਪਲ ਇੰਟੈਲੀਜੈਂਸ 'ਤੇ ਹੋਣਗੀਆਂ।

ਐਪਲ ਨੇ ਸਭ ਤੋਂ ਪਹਿਲਾਂ ਵਰਲਡ ਵਾਈਡ ਡਿਵੈਲਪਰਸ ਕਾਨਫਰੰਸ (ਡਬਲਯੂਡਬਲਯੂਡੀਸੀ) 2024 ਵਿੱਚ ਆਪਣੀ ਐਪਲ ਇੰਟੈਲੀਜੈਂਸ ਦੀ ਪਹਿਲੀ ਝਲਕ ਪੇਸ਼ ਕੀਤੀ, ਜੋ ਕਿ AI ਸੰਸਾਰ ਵਿੱਚ ਕੰਪਨੀ ਦੀ ਐਂਟਰੀ ਨੂੰ ਦਰਸਾਉਂਦੀ ਹੈ। ਉਸ ਸਮੇਂ, ਕੰਪਨੀ ਨੇ ਐਲਾਨ ਕੀਤਾ ਸੀ ਕਿ ਐਪਲ ਇੰਟੈਲੀਜੈਂਸ ਸਪੋਰਟ ਨਵੀਂ ਆਈਫੋਨ 16 ਸੀਰੀਜ਼ ਅਤੇ ਮੌਜੂਦਾ ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ, ਅਤੇ ਐਮ1 ਅਤੇ ਬਾਅਦ ਦੇ ਮਾਡਲਾਂ ਵਾਲੇ ਆਈਪੈਡ ਅਤੇ ਮੈਕਸ 'ਤੇ ਮੁਫਤ ਉਪਲਬਧ ਹੋਵੇਗਾ।

ਸਿਰੀ ਲਈ ਇੱਕ ਨਵੇਂ ਯੁੱਗ ਦੀ ਸ਼ੁਰੂਆਤ

ਐਪਲ ਇੰਟੈਲੀਜੈਂਸ ਦੀ ਸ਼ੁਰੂਆਤ ਦੇ ਨਾਲ ਸਿਰੀ ਵਿੱਚ ਬਦਲਾਅ ਕਰ ਰਿਹਾ ਹੈ। ਐਪਲ ਦਾ ਕਹਿਣਾ ਹੈ ਕਿ ਇਹ ਸਿਰੀ ਲਈ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ। ਐਪਲ ਨੇ ਕਿਹਾ ਹੈ ਕਿ AI ਨਾਲ ਲੈਸ ਸਿਰੀ ਹੋਰ ਵੀ ਕੁਦਰਤੀ, ਢੁਕਵੀਂ ਅਤੇ ਵਿਅਕਤੀਗਤ ਬਣ ਜਾਵੇਗੀ।

Tags:    

Similar News