ਸ਼ੇਅਰ ਬਾਜ਼ਾਰ 'ਚ ਅੱਜ ਨਿਵੇਸ਼ਕਾਂ ਦੇ ਰੁੜ ਗਏ 2.73 ਲੱਖ ਕਰੋੜ ਰੁਪਏ

Update: 2024-09-30 09:29 GMT

ਮੁੰਬਈ: ਘਰੇਲੂ ਸ਼ੇਅਰ ਬਾਜ਼ਾਰਾਂ 'ਚ ਅੱਜ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਸੈਂਸੈਕਸ ਅੱਜ 1000 ਤੋਂ ਵੱਧ ਅੰਕ ਡਿੱਗ ਗਿਆ। ਇਸ ਦੇ ਨਾਲ ਹੀ ਨਿਫਟੀ 'ਚ ਵੀ ਇਕ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸ਼ੇਅਰ ਬਾਜ਼ਾਰਾਂ 'ਚ ਅੱਜ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 2.73 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਸੈਂਸੈਕਸ ਸੂਚੀਬੱਧ ਕੰਪਨੀਆਂ ਦਾ ਮਾਰਕੀਟ ਕੈਪ ਘਟ ਕੇ 475.20 ਲੱਖ ਕਰੋੜ ਰੁਪਏ ਰਹਿ ਗਿਆ ਹੈ।

ਇਜ਼ਰਾਈਲ ਦੇ ਵਧਦੇ ਹਮਲਿਆਂ ਨਾਲ ਮੱਧ ਪੂਰਬ ਵਿਚ ਤਣਾਅ ਵਧਣ ਲੱਗਾ ਹੈ। ਜਿਸ ਕਾਰਨ ਵੱਡੀ ਜੰਗ ਦੀ ਸਥਿਤੀ ਬਣੀ ਹੋਈ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਜ਼ਰਾਈਲ ਤੋਂ ਇਲਾਵਾ ਇਰਾਨ ਅਤੇ ਅਮਰੀਕਾ ਦੀ ਦਖਲਅੰਦਾਜ਼ੀ ਵੀ ਵਧ ਜਾਵੇਗੀ। ਮਾਹਿਰਾਂ ਅਨੁਸਾਰ ਮੱਧ ਪੂਰਬ ਵਿੱਚ ਤਣਾਅ ਨਿਵੇਸ਼ਕਾਂ ਲਈ ਕੋਈ ਨਵੀਂ ਗੱਲ ਨਹੀਂ ਹੈ। ਪਰ ਅਜਿਹੀ ਸਥਿਤੀ 'ਚ ਨਿਵੇਸ਼ਕਾਂ ਦਾ ਧਿਆਨ ਸੋਨੇ ਵਰਗੇ ਸੁਰੱਖਿਅਤ ਨਿਵੇਸ਼ ਵੱਲ ਵਧ ਰਿਹਾ ਹੈ।

ਭਾਰਤੀ ਸ਼ੇਅਰ ਬਾਜ਼ਾਰ ਪਿਛਲੇ ਹਫਤੇ ਹਰ ਰੋਜ਼ ਨਵੇਂ ਰਿਕਾਰਡ ਬਣਾ ਰਿਹਾ ਸੀ। ਇਹ ਉਦੋਂ ਹੋ ਰਿਹਾ ਸੀ ਜਦੋਂ ਆਰਥਿਕ ਵਿਕਾਸ ਦਰ ਬਿਹਤਰ ਸਥਿਤੀ ਵਿੱਚ ਸੀ ਅਤੇ ਭਾਰਤੀ ਅਰਥਚਾਰੇ ਲਈ ਚੰਗੀ ਖ਼ਬਰ ਆਈ ਸੀ। ਰਿਟੇਲ ਨਿਵੇਸ਼ਕ ਵੀ ਕਾਫੀ ਪੈਸਾ ਨਿਵੇਸ਼ ਕਰ ਰਹੇ ਹਨ। ਪਰ ਨਿਵੇਸ਼ਕ ਉੱਚ ਮੁੱਲਾਂਕਣ ਤੋਂ ਵੀ ਡਰਦੇ ਹਨ। ਜਿਸ ਕਾਰਨ ਮੁਨਾਫੇ ਦੀ ਵਸੂਲੀ ਜ਼ੋਰਾਂ 'ਤੇ ਹੋ ਰਹੀ ਹੈ।

Tags:    

Similar News