ਭਾਰਤ ਬਨਾਮ ਦੱਖਣੀ ਅਫਰੀਕਾ ਤੀਜਾ ਵਨਡੇ: ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ
ਭਾਰਤ ਨੇ ਪਲੇਇੰਗ ਇਲੈਵਨ ਵਿੱਚ ਸਿਰਫ਼ ਇੱਕ ਬਦਲਾਅ ਕੀਤਾ ਹੈ। ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਯੁਵਾ ਬੱਲੇਬਾਜ਼ ਤਿਲਕ ਵਰਮਾ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਵਿਸ਼ਾਖਾਪਟਨਮ ਦੇ ਡਾ. ਵਾਈ.ਐਸ. ਰਾਜਸ਼ੇਖਰ ਰੈਡੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਸੀਰੀਜ਼ 1-1 ਨਾਲ ਬਰਾਬਰ ਹੋਣ ਕਾਰਨ ਇਹ ਮੈਚ ਸੀਰੀਜ਼ ਜੇਤੂ ਦਾ ਫੈਸਲਾ ਕਰੇਗਾ।
ਟਾਸ
ਭਾਰਤੀ ਕ੍ਰਿਕਟ ਟੀਮ ਲਈ ਇੱਕ ਵੱਡੀ ਰਾਹਤ ਵਾਲੀ ਖ਼ਬਰ ਹੈ ਕਿ ਕਪਤਾਨ ਕੇਐਲ ਰਾਹੁਲ ਨੇ ਲਗਾਤਾਰ 20 ਟਾਸ ਹਾਰਨ ਦੇ ਸਿਲਸਿਲੇ ਨੂੰ ਤੋੜਦਿਆਂ ਟਾਸ ਜਿੱਤ ਲਿਆ ਹੈ। ਰਾਹੁਲ ਨੇ ਪਿੱਚ ਦੀ ਸਥਿਤੀ ਨੂੰ ਦੇਖਦੇ ਹੋਏ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਇਲੈਵਨ ਵਿੱਚ ਤਬਦੀਲੀ
ਭਾਰਤ ਨੇ ਪਲੇਇੰਗ ਇਲੈਵਨ ਵਿੱਚ ਸਿਰਫ਼ ਇੱਕ ਬਦਲਾਅ ਕੀਤਾ ਹੈ। ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਯੁਵਾ ਬੱਲੇਬਾਜ਼ ਤਿਲਕ ਵਰਮਾ ਨੂੰ ਸ਼ਾਮਲ ਕੀਤਾ ਗਿਆ ਹੈ।
ਭਾਰਤ ਦੀ ਪਲੇਇੰਗ ਇਲੈਵਨ: ਰੋਹਿਤ ਸ਼ਰਮਾ, ਯਸ਼ਸਵੀ ਜੈਸਵਾਲ, ਵਿਰਾਟ ਕੋਹਲੀ, ਰਿਤੂਰਾਜ ਗਾਇਕਵਾੜ, ਤਿਲਕ ਵਰਮਾ, ਕੇਐਲ ਰਾਹੁਲ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਹਰਸ਼ਿਤ ਰਾਣਾ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਅਤੇ ਪ੍ਰਸੀਦ ਕ੍ਰਿਸ਼ਨ।
ਦੱਖਣੀ ਅਫਰੀਕਾ ਦੀ ਪਲੇਇੰਗ ਇਲੈਵਨ: ਕਵਿੰਟਨ ਡੀ ਕਾਕ (ਵਿਕਟਕੀਪਰ), ਟੇਂਬਾ ਬਾਵੁਮਾ (ਕਪਤਾਨ), ਏਡਨ ਮਾਰਕਰਮ, ਮੈਥਿਊ ਬਰੇਟਜ਼ਕੇ, ਡੀਵਾਲਡ ਬਰੂਇਸ, ਟੋਨੀ ਡੀ ਜ਼ੋਰਜ਼ੀ, ਮਾਰਕੋ ਜੈਨਸਨ, ਕੋਰਬਿਨ ਬੋਸ਼, ਕੇਸ਼ਵ ਮਹਾਰਾਜ, ਨੰਦਰੇ ਬਰਗਰ, ਅਤੇ ਲੁੰਗੀ ਨਗੀਡੀ।
ਗੇਂਦਬਾਜ਼ਾਂ 'ਤੇ ਫੋਕਸ
ਪਿਛਲੇ ਵਨਡੇ ਵਿੱਚ ਭਾਰਤ ਨੇ 358 ਦੌੜਾਂ ਬਣਾਉਣ ਦੇ ਬਾਵਜੂਦ ਮੈਚ ਗੁਆ ਦਿੱਤਾ ਸੀ। ਇਸ ਲਈ, ਅੱਜ ਭਾਰਤੀ ਟੀਮ ਲਈ ਗੇਂਦਬਾਜ਼ਾਂ ਨੂੰ ਮੈਚ ਜੇਤੂ ਦੀ ਭੂਮਿਕਾ ਨਿਭਾਉਣੀ ਜ਼ਰੂਰੀ ਹੋਵੇਗੀ।
ਵਿਰਾਟ ਕੋਹਲੀ ਰਚ ਸਕਦੇ ਹਨ ਇਤਿਹਾਸ
ਅੱਜ ਦੇ ਮੈਚ 'ਤੇ ਸਭ ਦੀਆਂ ਨਜ਼ਰਾਂ ਵਿਰਾਟ ਕੋਹਲੀ 'ਤੇ ਹੋਣਗੀਆਂ, ਜੋ ਦੋ ਵੱਡੇ ਅੰਤਰਰਾਸ਼ਟਰੀ ਕ੍ਰਿਕਟ ਰਿਕਾਰਡ ਹਾਸਲ ਕਰਨ ਦੇ ਨੇੜੇ ਹਨ:
28,000 ਅੰਤਰਰਾਸ਼ਟਰੀ ਦੌੜਾਂ: ਕੋਹਲੀ ਨੂੰ ਇਹ ਮੀਲ ਪੱਥਰ ਛੂਹਣ ਲਈ ਸਿਰਫ਼ 90 ਦੌੜਾਂ ਦੀ ਲੋੜ ਹੈ।
ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ: ਜੇਕਰ ਉਹ 107 ਦੌੜਾਂ ਬਣਾਉਂਦੇ ਹਨ, ਤਾਂ ਉਹ ਕੁਮਾਰ ਸੰਗਾਕਾਰਾ ਨੂੰ ਪਛਾੜ ਕੇ ਦੂਜੇ ਸਭ ਤੋਂ ਵੱਧ ਅੰਤਰਰਾਸ਼ਟਰੀ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਜਾਣਗੇ।
ਇਸ ਦੌਰਾਨ, ਗੌਤਮ ਗੰਭੀਰ ਵੀ ਮੈਚ ਤੋਂ ਪਹਿਲਾਂ ਸ਼੍ਰੀ ਲਕਸ਼ਮੀ ਨਰਸਿਮਹਾ ਸਵਾਮੀ ਦੇ ਸਿੰਘਾਚਲਮ ਮੰਦਰ ਪਹੁੰਚੇ।