ਮੈਂ ਤਾਂ ਵਿਵਾਦ ਖਤਮ ਕਰਾਉਣ ਲਈ ਦੋਸ਼ ਆਪਣੀ ਝੋਲੀ ਪਵਾਏ : ਸੁਖਬੀਰ ਬਾਦਲ

Update: 2025-01-06 09:30 GMT

ਮੁਕਤਸਰ ਸਾਹਿਬ :

ਵਿਵਾਦਾਂ 'ਤੇ ਸਫਾਈ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ।

ਸ੍ਰੀ ਅਕਾਲ ਤਖਤ ਸਾਹਮਣੇ ਦੋਸ਼ ਆਪਣੀ ਝੋਲੀ ਪਾਉਣ ਦਾ ਫੈਸਲਾ ਮਾਤਰ ਵਿਵਾਦ ਖਤਮ ਕਰਨ ਲਈ ਕੀਤਾ।

ਬਾਦਲ ਨੇ ਦੋਸ਼ਾਂ ਨੂੰ ਸਿਰਫ਼ ਸਿਆਸੀ ਸਾਜ਼ਿਸ਼ ਦੱਸਿਆ।

ਪੁਰਾਣੇ ਵਿਵਾਦਾਂ

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦਾ ਮਾਮਲਾ।

ਨੌਜਵਾਨਾਂ ਦੇ ਕਤਲਾਂ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਅਹੁਦੇ ਬਖਸ਼ਣ।

ਨਵੀਆਂ ਪਾਰਟੀਆਂ 'ਤੇ ਨਿਸ਼ਾਨਾ

ਬਿਨਾਂ ਨਾਂ ਲਏ ਐਮ.ਪੀ ਅੰਮ੍ਰਿਤਪਾਲ ਸਿੰਘ ਤੇ ਤਿੱਖੇ ਤੀਰ।

ਨਵੀਆਂ ਪਾਰਟੀਆਂ ਦੇ ਗਠਨ ਨੂੰ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਿਹਾ।

ਸਰਬਜੀਤ ਸਿੰਘ ਐਮ.ਪੀ 'ਤੇ ਟਿੱਪਣੀ

ਫ਼ਰੀਦਕੋਟ ਦੇ ਐਮ.ਪੀ ਸਰਬਜੀਤ ਸਿੰਘ ਨੂੰ ਨਿਸ਼ਾਨਾ ਬਨਾਉਂਦੇ ਕਿਹਾ ਕਿ ਜਿੱਤਣ ਤੋਂ ਬਾਅਦ ਉਹ ਜਨਤਾ ਦੇ ਸਮਖ ਨਹੀਂ ਆਏ।

ਪਾਰਟੀ ਦੀ ਪੋਜ਼ੀਸ਼ਨ

ਸੁਖਬੀਰ ਬਾਦਲ ਨੇ ਅਕਾਲੀ ਦਲ ਦੀ ਪੋਜ਼ੀਸ਼ਨ ਮਜ਼ਬੂਤ ਦੱਸਦੇ ਹੋਏ ਵਿਵਾਦਾਂ ਤੋਂ ਮੁਕਤ ਹੋਣ ਦੀ ਚਾਹਤ ਜਤਾਈ।

ਸਿਆਸੀ ਰਕਾਬਤ ਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਦੱਸਿਆ।

ਆਗਾਮੀ ਚੁਣਾਵਾਂ 'ਤੇ ਪ੍ਰਭਾਵ

ਬਾਦਲ ਦੇ ਬਿਆਨ ਦੱਸਦੇ ਹਨ ਕਿ ਅਕਾਲੀ ਦਲ ਆਪਣੀ ਛਵੀ ਸਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਦਰਅਸਲ ਦੋ ਦਸੰਬਰ ਨੂੰ ਸੁਖਬੀਰ ਸਿੰਘ ਬਾਦਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਅਕਾਲ ਤਖਤ ਤੋਂ ਸਜ਼ਾ ਲਾਈ ਗਈ ਸੀ ਜਿਸ ਨੂੰ ਭੁਗਤ ਕੇ ਅਕਾਲੀ ਸਮਝਦੇ ਸਨ ਕਿ ਮਾਮਲਾ ਖਤਮ ਹੋ ਗਿਆ ਹੈ।।

ਉਸ ਦਿਨ ਤੋਂ ਬਾਅਦ ਅੱਜ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਨੇ ਸਾਰਿਆਂ ਸਾਹਮਣੇ ਐਲਾਨ ਕੀਤਾ ਕਿ ਮੈਂ ਅਤੇ ਅਸੀਂ (Akali dal) ਬੇਕਸੂਰ ਹਾਂ, ਸ੍ਰੀ ਅਕਾਲ ਤਖਤ ਸਾਹਮਣੇ ਮੈਂ ਤਾਂ ਵਿਵਾਦ ਨੂੰ ਖਤਮ ਕਰਾਉਣ ਲਈ ਸਾਰੇ ਦੋਸ਼ ਆਪਣੀ ਝੋਲੀ ਪਵਾਏ ਸਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੇ ਉੱਤੇ ਝੂਠੇ ਦੋਸ਼ ਲਾਏ ਜਾ ਰਹੇ ਹਨ।

ਇਥੇ ਦੱਸ ਦਈਏ ਕੀ ਇਹ ਦੋਸ਼ਾਂ ਦੀ ਲੜੀ ਬਹੁਤ ਲੰਮੀ ਹੈ। ਸਿਰਸਾ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦਵਾਉਣ ਤੋਂ ਲੈ ਕੇ ਨੌਜਵਾਨਾਂ ਦੇ ਕਾਤਲਾਂ ਅਫਸਰਾਂ ਨੂੰ ਅਹੁਦੇ ਬਖਸ਼ਣ ਤੱਕ, ਪਰ ਅੱਜ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਸਾਰਿਆਂ ਉੱਤੇ ਪਾਣੀ ਫੇਰਦਿਆਂ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਸਨ, ਇਸ ਦੇ ਨਾਲ ਹੀ ਉਹਨਾਂ ਬਿਨਾਂ ਨਾ ਲਏ ਐਮਪੀ ਅੰਮ੍ਰਿਤਪਾਲ ਸਿੰਘ ਤੇ ਨਿਸ਼ਾਨਾ ਲਾਇਆ, ਉਹਨਾਂ ਕਿਹਾ ਕਿ ਇਹ ਨਵੀਆਂ ਪਾਰਟੀਆਂ ਬਣਾਈਆਂ ਜਾ ਰਹੀਆਂ ਹਨ, ਇਸਦੇ ਨਾਲ ਹੀ ਸੁਖਬੀਰ ਬਾਦਲ ਨੇ ਫ਼ਰੀਦਕੋਟ ਦੇ ਐਮ ਪੀ ਸਰਬਜੀਤ ਬਾਰੇ ਕਿਹਾ ਕਿ ਉਹ ਤਾਂ ਜਿੱਤਣ ਮਗਰੋ ਕਦੀ ਨਜ਼ਰ ਹੀ ਨਹੀ ਆਏ।

Tags:    

Similar News