Democratic candidate Rakhi Israni ਨੂੰ ਵੱਡਾ ਹੁੰਗਾਰਾ, 24 ਘੰਟਿਆਂ ਵਿੱਚ 10 ਲੱਖ ਡਾਲਰ ਫੰਡ ਹੋਇਆ ਇਕੱਠਾ
0 ਲੱਖ ਡਾਲਰ ਤੋਂ ਵਧ ਫੰਡ ਇਕੱਠਾ ਹੋਇਆ ਹੈ। ਇਹ ਜਾਣਕਾਰੀ ਉਸ ਦੀ ਚੋਣ ਮੁਹਿੰਮ ਦੇ ਸੰਚਾਲਕਾਂ ਨੇ ਦਿੱਤੀ ਹੈ। ਇਸਰਾਨੀ ਨੇ ਕਿਹਾ ਕਿ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੈ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਕੈਲੀਫੋਰਨੀਆ ਦੇ ਅਮਰੀਕੀ ਕਾਂਗਰਸ ਦੇ 14 ਵੇਂ ਜਿਲੇ ਤੋਂ ਡੈਮੋਕਰੈਟਿਕ ਉਮੀਦਵਾਰ ਭਾਰਤੀ ਮੂਲ ਦੀ ਰਾਖੀ ਇਸਰਾਨੀ ਵੱਲੋਂ ਆਪਣੀ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਰਸਮੀ ਤੌਰ 'ਤੇ ਚੋਣ ਮੁਹਿੰਮ ਸ਼ੁਰੂ ਕਰਨ ਉਪਰੰਤ ਉਸ ਨੂੰ ਲੋਕਾਂ ਵੱਲੋਂ ਵੱਡੀ ਪੱਧਰ 'ਤੇ ਸਮਰਥਨ ਮਿਲਿਆ ਹੈ ਤੇ ਮਹਿਜ਼ 24ਘੰਟਿਆਂ ਵਿੱਚ 10 ਲੱਖ ਡਾਲਰ ਤੋਂ ਵਧ ਫੰਡ ਇਕੱਠਾ ਹੋਇਆ ਹੈ। ਇਹ ਜਾਣਕਾਰੀ ਉਸ ਦੀ ਚੋਣ ਮੁਹਿੰਮ ਦੇ ਸੰਚਾਲਕਾਂ ਨੇ ਦਿੱਤੀ ਹੈ। ਇਸਰਾਨੀ ਨੇ ਕਿਹਾ ਕਿ ਮਿਲੇ ਹੁੰਗਾਰੇ ਤੋਂ ਸਪੱਸ਼ਟ ਹੈ ਕਿ ਲੋਕ ਸਮਾਜ ਵਿੱਚ ਵੰਡੀਆਂ ਪਾਉਣ ਤੇ ਨਫਰਤੀ ਭਰੇ ਮਾਹੌਲ ਦੀ ਬਜਾਏ ਆਪਣੀਆਂ ਸਮੱਸਿਆਵਾਂ ਦਾ ਹਲ ਚਹੁੰਦੇ ਹਨ। ਉਨਾਂ ਕਿਹਾ ਕਿ ਮੈਨੂੰ ਵਿਸ਼ਵਾਸ਼ ਹੈ ਕਿ ਸਾਡਾ ਤਬਦੀਲੀ ਦਾ ਸੁਨੇਹਾ ਹਰ ਘਰ ਪੁੱਜੇਗਾ ਤੇ ਜਮੀਨ ਪੱਧਰ ਉਪਰ ਸਾਡਾ ਚੋਣ ਪ੍ਰਚਾਰ ਸਾਡੀ ਜਿੱਤ ਯਕੀਨੀ ਬਣਾਵੇਗਾ। 14 ਵੀਂ ਕਾਂਗਰਸ ਜਿਲਾ ਸੀਟ ਅਲਾਮੇਡਾ ਕਾਊਂਟੀ ਵਿੱਚ ਪੈਂਦੀ ਹੈ ਤੇ ਇਸ ਖੇਤਰ ਵਿੱਚ ਰਜਿਸਟਰਡ ਏਸ਼ੀਅਨ ਵੋਟਰਾਂ ਦੀ ਗਿਣਤੀ ਤਕਰੀਬਨ 32 ਫੀਸਦੀ ਹੈ।