Actor ਰਿਤਿਕ ਰੋਸ਼ਨ 'ਵਾਰ 2' ਦੀ ਸ਼ੂਟਿੰਗ ਦੌਰਾਨ ਹੋਏ ਜ਼ਖ਼ਮੀ
ਰਿਪੋਰਟਾਂ ਦੇ ਮੁਤਾਬਕ, ਰਿਤਿਕ ਦੀ ਲੱਤ ਵਿੱਚ ਗੰਭੀਰ ਸੱਟ ਲੱਗੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਹਾਦਸੇ ਕਾਰਨ;
ਮੁੰਬਈ : ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਦੇ ਪ੍ਰਸ਼ੰਸਕਾਂ ਲਈ ਚਿੰਤਾ ਵਧਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਆਪਣੀ ਬਹੁ-ਪ੍ਰਤੀਖ਼ਿਤ ਫਿਲਮ 'ਵਾਰ 2' ਦੀ ਸ਼ੂਟਿੰਗ ਦੌਰਾਨ ਰਿਤਿਕ ਰੋਸ਼ਨ ਜ਼ਖਮੀ ਹੋ ਗਏ ਹਨ। ਇਹ ਹਾਦਸਾ ਇੱਕ ਹਾਈ-ਐਨਰਜੀ ਡਾਂਸ ਨੰਬਰ ਦੀ ਸ਼ੂਟਿੰਗ ਦੌਰਾਨ ਵਾਪਰਿਆ, ਜਿੱਥੇ ਉਹ ਸਾਊਥ ਸਿਨੇਮਾ ਦੇ ਸੂਪਰਸਟਾਰ ਜੂਨੀਅਰ ਐਨਟੀਆਰ ਦੇ ਨਾਲ ਪਰਫਾਰਮ ਕਰ ਰਹੇ ਸਨ।
ਚਾਰ ਹਫ਼ਤਿਆਂ ਲਈ ਪੂਰਾ ਆਰਾਮ
ਰਿਪੋਰਟਾਂ ਦੇ ਮੁਤਾਬਕ, ਰਿਤਿਕ ਦੀ ਲੱਤ ਵਿੱਚ ਗੰਭੀਰ ਸੱਟ ਲੱਗੀ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਹਾਦਸੇ ਕਾਰਨ ਫਿਲਮ ਦੀ ਸ਼ੂਟਿੰਗ ਨੂੰ ਫ਼ਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ।
'ਵਾਰ 2' ਦੀ ਰਿਲੀਜ਼ 'ਤੇ ਨਹੀਂ ਹੋਵੇਗਾ ਅਸਰ
ਹਾਲਾਂਕਿ, ਇਸ ਹਾਦਸੇ ਤੋਂ ਬਾਵਜੂਦ 'ਵਾਰ 2' ਦੀ ਰਿਲੀਜ਼ ਮਿਤੀ 'ਤੇ ਕੋਈ ਅਸਰ ਨਹੀਂ ਪਵੇਗਾ। ਸੂਤਰਾਂ ਅਨੁਸਾਰ, ਬਾਕੀ ਕਲਾਕਾਰਾਂ ਨੇ ਆਪਣੇ ਹਿੱਸਿਆਂ ਦੀ ਸ਼ੂਟਿੰਗ ਪਹਿਲਾਂ ਹੀ ਮੁਕੰਮਲ ਕਰ ਲਈ ਹੈ ਅਤੇ ਫਿਲਮ ਹੁਣ ਪੋਸਟ-ਪ੍ਰੋਡਕਸ਼ਨ ਦੀ ਪੜਾਅ 'ਤੇ ਹੈ। ਯਸ਼ ਰਾਜ ਫਿਲਮਜ਼ ਦੇ ਜਾਸੂਸੀ ਬ੍ਰਹਿਮੰਡ ਦਾ ਇਹ ਮਹੱਤਵਪੂਰਨ ਹਿੱਸਾ 14 ਅਗਸਤ 2025 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗਾ।
ਮਈ 'ਚ ਦੁਬਾਰਾ ਸ਼ੂਟਿੰਗ ਸ਼ੁਰੂ ਹੋਣ ਦੀ ਉਮੀਦ
ਸੂਤਰਾਂ ਮੁਤਾਬਕ, ਰਿਤਿਕ ਦੇ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਮਈ 2025 ਵਿੱਚ ਅਧੂਰੀ ਸ਼ੂਟਿੰਗ ਮੁਕੰਮਲ ਕੀਤੀ ਜਾਵੇਗੀ। ਇਸ ਗਾਣੇ ਵਿੱਚ ਸਟੰਟ ਅਤੇ ਡਾਂਸ ਮੂਵਜ਼ ਸ਼ਾਮਲ ਹਨ, ਜੋ ਕਿ ਫਿਲਮ ਦਾ ਇੱਕ ਐਕਸ਼ਨ-ਭਰਪੂਰ ਹਿੱਸਾ ਹੋਵੇਗਾ।
ਫਿਲਮ ਦੇ ਕਰੀਬੀ ਸੂਤਰ ਨੇ ਦੱਸਿਆ, "ਰਿਤਿਕ ਹਮੇਸ਼ਾ ਆਪਣੇ ਐਕਸ਼ਨ ਅਤੇ ਡਾਂਸ ਦ੍ਰਿਸ਼ਾਂ ਨੂੰ ਖੁਦ ਕਰਨਾ ਪਸੰਦ ਕਰਦਾ ਹੈ। ਇਸ ਵਾਰ ਵੀ ਉਹ ਕੁਝ ਨਵਾਂ ਕਰ ਰਹਿਆ ਸੀ, ਪਰ ਦੁਰਭਾਗਵਸ਼ ਇਹ ਹਾਦਸਾ ਵਾਪਰ ਗਿਆ।"
ਪ੍ਰਸ਼ੰਸਕਾਂ ਵੱਲੋਂ ਤੰਦਰੁਸਤੀ ਦੀ ਦੂਆ
ਜਿਵੇਂ ਹੀ ਰਿਤਿਕ ਰੋਸ਼ਨ ਦੇ ਜ਼ਖਮੀ ਹੋਣ ਦੀ ਖ਼ਬਰ ਵਾਇਰਲ ਹੋਈ, #GetWellSoonHrithik ਟਵਿੱਟਰ ਅਤੇ ਇੰਸਟਾਗ੍ਰਾਮ 'ਤੇ ਟ੍ਰੈਂਡ ਕਰਨ ਲੱਗਾ। ਪ੍ਰਸ਼ੰਸਕ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਦੂਆ ਕਰ ਰਹੇ ਹਨ।
'ਵਾਰ 2' 2019 ਦੀ ਹਿੱਟ ਫਿਲਮ 'ਵਾਰ' ਦਾ ਸੀਕਵਲ ਹੈ, ਜਿਸ 'ਚ ਰਿਤਿਕ ਰੋਸ਼ਨ ਨੇ ਮੇਜਰ ਕਬੀਰ ਧਾਲੀਵਾਲ ਦਾ ਕਿਰਦਾਰ ਨਿਭਾਇਆ ਸੀ। ਇਸ ਵਾਰ ਉਹ ਜੂਨੀਅਰ ਐਨਟੀਆਰ ਅਤੇ ਕਿਆਰਾ ਅਡਵਾਨੀ ਦੇ ਨਾਲ ਐਕਸ਼ਨ-ਪੈਕਡ ਅਵਤਾਰ 'ਚ ਵਾਪਸੀ ਕਰਨਗੇ। ਅਯਾਨ ਮੁਖਰਜੀ ਨੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਹੈ।