ਵਿਸ਼ਵ ਪ੍ਰਸਿੱਧ goal keeper Glenn Hall ਦਾ ਦਿਹਾਤ

ਗਲੇਨ ਹਾਲ ਨੇ ਸ਼ਿਕਾਗੋ ਬਲੈਕਹਾਕਸ ਲਈ ਖੇਡਦਿਆਂ 1961 ਵਿੱਚ ਟੀਮ ਨੂੰ ਸਟੈਨਲੀ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਤੋਂ ਇਲਾਵਾ 1968 ਦੇ ਪਲੇਆਫ਼ ਵਿੱਚ ਸ਼ਾਨਦਾਰ

By :  Gill
Update: 2026-01-11 00:39 GMT

ਵੈਨਕੂਵਰ, 11 ਜਨਵਰੀ (ਮਲਕੀਤ ਸਿੰਘ) – ਖੇਡਾਂ ਦੇ ਖੇਤਰ ਵਿੱਚ ਸਲਾਘਾ ਯੋਗ ਪ੍ਰਾਪਤੀਆਂ ਕਰਨ ਵਾਲੇ ਕੌਮੰਤਰੀ ਪ੍ਰਸਿੱਧੀ ਪ੍ਰਾਪਤ

ਮਹਾਨ ਗੋਲਕੀਪਰ ਗਲੇਨ ਹਾਲ ਦਾ 94 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ।

ਪਰਿਵਾਰਕ ਸੂਤਰਾਂ ਦੇ ਹਵਾਲੇ ਨਾਲ ਲੀਗ ਦੇ ਇਤਿਹਾਸਕਾਰਾਂ ਨੇ ਦੱਸਿਆ ਕਿ ਗਲੇਨ ਹਾਲ ਨੇ ਬੁੱਧਵਾਰ ਨੂੰ ਅਲਬਰਟਾ ਦੇ ਸਟੋਨੀ ਪਲੇਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ।

ਗਲੇਨ ਹਾਲ ਨੇ ਸ਼ਿਕਾਗੋ ਬਲੈਕਹਾਕਸ ਲਈ ਖੇਡਦਿਆਂ 1961 ਵਿੱਚ ਟੀਮ ਨੂੰ ਸਟੈਨਲੀ ਕੱਪ ਜਿਤਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਇਸ ਤੋਂ ਇਲਾਵਾ 1968 ਦੇ ਪਲੇਆਫ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਨੂੰ ਸਭ ਤੋਂ ਕੀਮਤੀ ਖਿਡਾਰੀ ਕਰਾਰ ਦਿੱਤਾ ਗਿਆ ਸੀ ।

ਹਾਲ ਨੇ ਆਪਣੇ ਕਰੀਅਰ ਦੌਰਾਨ ਤਿੰਨ ਵਾਰ ਵਜੀਨਾ ਟਰੋਫੀ ਜਿੱਤ ਕੇ ਆਪਣੀ ਮਹਾਨਤਾ ਸਾਬਤ ਕੀਤੀ। ਆਪਣੇ ਜੀਵਨ ਦੌਰਾਨ ਖੇਡਾਂ ਦੇ ਖੇਤਰ ਚ ਉਹਨਾਂ ਵੱਲੋਂ ਕੀਤੀ ਗਈਆਂ ਹੋਰਨਾਂ ਅਹਿਮ ਪ੍ਰਾਪਤੀਆ ਹਮੇਸ਼ਾ ਯਾਦ ਰਹਿਣਗੀਆਂ ਉਹਨਾਂ ਦੀ ਮੌਤ ਤੇ ਖੇਡ ਪ੍ਰੇਮੀਆਂ ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ

 

Tags:    

Similar News