ਹਿੰਦੂ ਕਦੇ ਧਰਮ ਪੁੱਛ ਕੇ ਨਹੀਂ ਮਾਰਦੇ : ਮੋਹਨ ਭਾਗਵਤ
ਭਾਗਵਤ ਨੇ ਸਖ਼ਤ ਲਫ਼ਜ਼ਾਂ ਵਿੱਚ ਕਿਹਾ ਕਿ ਜੇਕਰ ਸਾਡੇ ਕੋਲ ਤਾਕਤ ਹੈ ਤਾਂ ਅਜਿਹੇ ਅੱਤਵਾਦੀ ਹਮਲਿਆਂ ਦਾ ਜਵਾਬ ਦੇਣ ਲਈ ਇਹ ਤਾਕਤ ਵਰਤਣੀ ਪਏਗੀ। ਉਨ੍ਹਾਂ ਕਿਹਾ,
ਜੇਕਰ ਸਾਡੇ ਕੋਲ ਤਾਕਤ ਹੈ ਤਾਂ ਦਿਖਾਉਣੀ ਚਾਹੀਦੀ ਹੈ : ਰਾਸ਼ਟਰੀ ਸਵੈਮ ਸੇਵਕ ਸੰਘ
ਪਹਿਲਗਾਮ ਹਮਲੇ 'ਤੇ ਬਿਆਨ –
ਨਵੀਂ ਦਿੱਲੀ | 25 ਅਪ੍ਰੈਲ 2025 : ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ‘ਤੇ ਗੰਭੀਰ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਹ ਲੜਾਈ ਸੰਪਰਦਾਵਾਂ ਦੀ ਨਹੀਂ, ਸਗੋਂ ਧਰਮ ਅਤੇ ਅਧਰਮ ਵਿਚਕਾਰ ਦੀ ਹੈ। ਉਨ੍ਹਾਂ ਕਿਹਾ ਕਿ ਹਿੰਦੂ ਕਦੇ ਵੀ ਕਿਸੇ ਦਾ ਧਰਮ ਪੁੱਛ ਕੇ ਉਸਨੂੰ ਨਹੀਂ ਮਾਰਦੇ। ਜੋ ਅਜਿਹਾ ਕਰਦੇ ਹਨ, ਉਹ ਕੱਟੜਪੰਥੀ ਹਨ ਅਤੇ ਉਨ੍ਹਾਂ ਦੀ ਸੋਚ ਸ਼ੈਤਾਨੀ ਪ੍ਰਵਿਰਤੀਆਂ ਦੀ ਪੈਦਾਵਾਰ ਹੈ।
ਭਾਗਵਤ ਨੇ ਸਖ਼ਤ ਲਫ਼ਜ਼ਾਂ ਵਿੱਚ ਕਿਹਾ ਕਿ ਜੇਕਰ ਸਾਡੇ ਕੋਲ ਤਾਕਤ ਹੈ ਤਾਂ ਅਜਿਹੇ ਅੱਤਵਾਦੀ ਹਮਲਿਆਂ ਦਾ ਜਵਾਬ ਦੇਣ ਲਈ ਇਹ ਤਾਕਤ ਵਰਤਣੀ ਪਏਗੀ। ਉਨ੍ਹਾਂ ਕਿਹਾ, "ਸਾਡੇ ਦਿਲਾਂ ਵਿੱਚ ਦਰਦ ਵੀ ਹੈ, ਗੁੱਸਾ ਵੀ ਹੈ, ਪਰ ਇਹ ਸਮਾਂ ਹੈ ਆਪਣੀ ਤਾਕਤ ਨੂੰ ਦਿਖਾਉਣ ਦਾ। ਜੇਕਰ ਰਾਵਣ ਆਪਣਾ ਇਰਾਦਾ ਨਾ ਬਦਲਦਾ ਤਾਂ ਰਾਮ ਨੇ ਉਸਨੂੰ ਮਾਰਿਆ। ਇਹ ਸਿੱਖਿਆ ਹੈ ਕਿ ਕੁਝ ਲੋਕ ਸੁਧਾਰ ਦੇ ਯੋਗ ਨਹੀਂ ਹੁੰਦੇ।"
ਰਾਵਣ ਦੀ ਉਦਾਹਰਣ ਨਾਲ ਭਾਗਵਤ ਦਾ ਸੰਦੇਸ਼
ਉਨ੍ਹਾਂ ਨੇ ਰਾਵਣ ਦਾ ਜ਼ਿਕਰ ਕਰਦਿਆਂ ਕਿਹਾ, “ਰਾਵਣ ਭਗਵਾਨ ਸ਼ਿਵ ਦਾ ਭਗਤ ਸੀ, ਵੇਦਾਂ ਨੂੰ ਜਾਣਦਾ ਸੀ, ਪਰ ਉਸਦੇ ਮਨ ਵਿਚ ਅਹੰਕਾਰ ਅਤੇ ਕੁਰਤੀ ਪ੍ਰਵਿਰਤੀਆਂ ਭਰਪੂਰ ਸਨ। ਰਾਮ ਨੇ ਉਸਨੂੰ ਸੁਧਾਰਨ ਦਾ ਮੌਕਾ ਦਿੱਤਾ, ਪਰ ਜਦੋਂ ਕੋਈ ਸੁਧਾਰ ਨਹੀਂ ਹੋਇਆ ਤਾਂ ਉਸਨੂੰ ਮਾਰ ਦਿੱਤਾ ਗਿਆ। ਕਈ ਵਾਰ ਬਦਲਾਅ ਲਈ ਵਿਨਾਸ਼ ਜ਼ਰੂਰੀ ਹੋ ਜਾਂਦਾ ਹੈ।”
ਸਿਰਫ਼ ਸਖ਼ਤ ਕਾਰਵਾਈ ਹੀ ਹੱਲ
ਮੋਹਨ ਭਾਗਵਤ ਨੇ ਆਖ਼ਰ ਵਿੱਚ ਕਿਹਾ ਕਿ ਕੁਝ ਲੋਕ ਅਜਿਹੇ ਹੁੰਦੇ ਹਨ ਜੋ ਨਾਂ ਤਰਕ ਮੰਨਦੇ ਹਨ, ਨਾ ਚੇਤਨਾ। ਅਜਿਹੇ ਲੋਕਾਂ ਨਾਲ ਸੰਵਾਦ ਨਹੀਂ, ਸਿਰਫ਼ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਰੱਖਿਆ ਅਤੇ ਧਰਮ ਦੀ ਸੁਰੱਖਿਆ ਲਈ ਅਜਿਹੀਆਂ ਸ਼ੈਤਾਨੀ ਤਾਕਤਾਂ ਨੂੰ ਨਸ਼ਟ ਕਰਨਾ ਲਾਜ਼ਮੀ ਹੈ।
ਭਾਗਵਤ ਦਾ ਇਹ ਬਿਆਨ ਅੱਤਵਾਦ ਵਿਰੁੱਧ ਮਜ਼ਬੂਤ ਰੁੱਖ ਦੀ ਪੂਸ਼ਟੀ ਕਰਦਾ ਹੈ ਅਤੇ ਉਹ ਸਰਕਾਰ ਤੋਂ ਉਮੀਦ ਰੱਖਦੇ ਹਨ ਕਿ ਅਜਿਹੇ ਹਮਲਿਆਂ ਦਾ ਜਵਾਬ ਉਨ੍ਹਾਂ ਦੀ ਭਾਸ਼ਾ ਵਿੱਚ ਦਿੱਤਾ ਜਾਵੇ।
(Hindus never kill by asking about religion: Mohan ਭਾਗਵਤ)