10 ਅਪ੍ਰੈਲ ਤੱਕ ਹੀਟਵੇਵ ਦੀ ਚੇਤਾਵਨੀ, ਪੜ੍ਹੋ ਪੰਜਾਬ ਦੇ ਮੌਮਸ ਦਾ ਹਾਲ

ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਹੈ। ਰਾਤਾਂ ਦੇ ਤਾਪਮਾਨ 'ਚ ਵੀ ਵਾਧਾ ਹੋ ਰਿਹਾ ਹੈ, ਜੋ ਕਿ 20 ਡਿਗਰੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।

By :  Gill
Update: 2025-04-06 03:01 GMT

ਚੰਡੀਗੜ੍ਹ: ਪੰਜਾਬ ਵਿੱਚ ਗਰਮੀ ਨੇ ਆਪਣਾ ਰੂਦਰ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦਾ ਤਾਪਮਾਨ 37.5 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ ਹੈ, ਜੋ ਕਿ ਮੌਸਮ ਦੇ ਮਿਆਰੀ ਤਾਪਮਾਨ ਤੋਂ ਕਾਫੀ ਵੱਧ ਹੈ। ਮੌਸਮ ਵਿਭਾਗ ਨੇ 10 ਅਪ੍ਰੈਲ ਤੱਕ ਗਰਮੀ ਦੀ ਲਹਿਰ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਬੇਮੌਸਮ ਗਰਮੀ:

ਪਿਛਲੇ 24 ਘੰਟਿਆਂ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 0.2 ਡਿਗਰੀ ਦਾ ਵਾਧਾ ਹੋਇਆ ਹੈ। ਰਾਤਾਂ ਦੇ ਤਾਪਮਾਨ 'ਚ ਵੀ ਵਾਧਾ ਹੋ ਰਿਹਾ ਹੈ, ਜੋ ਕਿ 20 ਡਿਗਰੀ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ।

ਤਾਪਮਾਨ ਵੰਡ ਖੇਤਰਾਂ ਅਨੁਸਾਰ:

ਉੱਤਰੀ ਇਲਾਕੇ: 32°C ਤੋਂ 36°C

ਕੇਂਦਰੀ ਪੰਜਾਬ: 36°C ਤੋਂ 38°C

ਪੱਛਮੀ ਅਤੇ ਦੱਖਣੀ ਹਿੱਸੇ: 40°C ਤੋਂ 42°C

10-11 ਅਪ੍ਰੈਲ ਨੂੰ ਮੀਂਹ ਦੀ ਸੰਭਾਵਨਾ:

ਮੌਸਮ ਵਿਭਾਗ ਅਨੁਸਾਰ 8 ਅਪ੍ਰੈਲ ਨੂੰ ਪੱਛਮੀ ਹਿਮਾਲਿਆ ਵਿੱਚ ਪੱਛਮੀ ਗੜਬੜੀ ਹੋਵੇਗੀ। ਇਸਦੇ ਪ੍ਰਭਾਵ ਹੇਠ 10-11 ਅਪ੍ਰੈਲ ਨੂੰ ਕੁਝ ਥਾਵਾਂ 'ਤੇ ਹਲਕਾ ਮੀਂਹ ਪੈ ਸਕਦਾ ਹੈ। ਹਾਲਾਂਕਿ, ਮੀਂਹ ਅਤੇ ਤੂਫਾਨ ਕਿਸਾਨਾਂ ਲਈ ਮੁਸ਼ਕਲ ਖੜ੍ਹੀ ਕਰ ਸਕਦੇ ਹਨ, ਕਿਉਂਕਿ ਇਹ ਸਮਾਂ ਵਾਢੀ ਅਤੇ ਕਣਕ ਦੀ ਮੰਡੀ ਆਮਦ ਲਈ ਨਾਜ਼ੁਕ ਹੈ।

ਅੱਜ ਦੇ ਤਾਜ਼ਾ ਤਾਪਮਾਨ (ਸ਼ਹਿਰਾਂ ਅਨੁਸਾਰ):

ਅੰਮ੍ਰਿਤਸਰ: 16°C – 34°C

ਜਲੰਧਰ: 17°C – 35°C

ਲੁਧਿਆਣਾ: 18°C – 35°C

ਪਟਿਆਲਾ: 19°C – 37°C

ਮੋਹਾਲੀ: 17°C – 35°C

ਮਹੱਤਵਪੂਰਨ ਸੁਝਾਅ:

ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਧੁੱਪ ਤੋਂ ਬਚਣ ਲਈ ਹੱਥ-ਮੂੰਹ ਢੱਕ ਕੇ ਰਿਹਣਾ, ਪਾਣੀ ਪੀਣਾ ਅਤੇ ਬਿਨਾਂ ਜ਼ਰੂਰੀਤ ਦੇ ਘਰੋਂ ਬਾਹਰ ਨਾ ਨਿਕਲਣਾ ਮੌਸਮ ਵਿਭਾਗ ਵੱਲੋਂ ਸਿਫ਼ਾਰਸ਼ ਕੀਤਾ ਗਿਆ ਹੈ।




 


Tags:    

Similar News