12 ਘੰਟਿਆਂ ਵਿੱਚ ਦੂਜੀ ਵਾਰ ਹਿੱਲੀ ਹਰਿਆਣਾ ਦੀ ਧਰਤੀ
ਇਸ ਹਫਤੇ ਹਰਿਆਣਾ ਵਿੱਚ ਇਹ ਚੌਥੀ ਵਾਰ ਭੂਚਾਲ ਆਇਆ ਹੈ। ਪਿਛਲੀ ਰਾਤ ਭੂਚਾਲ ਦੀ ਤੀਬਰਤਾ 3.3 ਦਰਜ ਕੀਤੀ ਗਈ ਸੀ, ਜਿਸ ਦਾ ਕੇਂਦਰ ਰੋਹਤਕ ਦੇ ਪਿੰਡ ਭਲੌਤ ਦੇ ਨੇੜੇ ਸੀ।
ਹਰਿਆਣਾ ਵਿੱਚ 12 ਘੰਟਿਆਂ ਦੇ ਅੰਦਰ ਦੂਜੀ ਵਾਰੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.5 ਦਰਜ ਕੀਤੀ ਗਈ ਹੈ ਜੋ ਕਿ ਪੰਜ ਕਿਲੋਮੀਟਰ ਡੂੰਘਾਈ 'ਤੇ ਸੀ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਰੋਹਤਕ ਵਿੱਚ ਰਾਤ 12:46 ਵਜੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇਸ ਹਫਤੇ ਹਰਿਆਣਾ ਵਿੱਚ ਇਹ ਚੌਥੀ ਵਾਰ ਭੂਚਾਲ ਆਇਆ ਹੈ। ਪਿਛਲੀ ਰਾਤ ਭੂਚਾਲ ਦੀ ਤੀਬਰਤਾ 3.3 ਦਰਜ ਕੀਤੀ ਗਈ ਸੀ, ਜਿਸ ਦਾ ਕੇਂਦਰ ਰੋਹਤਕ ਦੇ ਪਿੰਡ ਭਲੌਤ ਦੇ ਨੇੜੇ ਸੀ।
ਭੂਚਾਲ ਦੇ ਝਟਕਿਆਂ ਨਾਲ ਲੋਕ ਡਰੇ ਹੋਏ ਆਪਣੇ ਘਰਾਂ ਤੋਂ ਬਾਹਰ ਆ ਗਏ, ਪਰ ਕਿਸੇ ਤਰ੍ਹਾਂ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ। ਇਹ ਜਾਣਕਾਰੀ ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਨੇ ਦਿੱਤੀ ਹੈ।
ਦਿੱਲੀ ਅਤੇ ਉਸਦੇ ਨਜ਼ਦੀਕੀ ਖੇਤਰ ਐਨਸੀਆਰ ਵਿੱਚ ਵੀ ਚੌਥੀ ਵਾਰੀ ਭੂਚਾਲ ਆਇਆ ਹੈ, ਜਿਸ ਨਾਲ ਲੋਕਾਂ ਵਿੱਚ ਡਰ ਦਾ ਮਾਹੌਲ ਬਣ ਗਿਆ ਹੈ। 11 ਜੁਲਾਈ ਨੂੰ ਦਿੱਲੀ-ਐਨਸੀਆਰ ਦੇ ਵਾਸੀ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ 3.7 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕਰ ਚੁੱਕੇ ਹਨ। ਇਸ ਤੋਂ ਇਕ ਦਿਨ ਪਹਿਲਾਂ ਹੀ ਉਸੇ ਖੇਤਰ ਵਿੱਚ 4.4 ਤੀਬਰਤਾ ਵਾਲਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ ਸੀ।
ਨੈਸ਼ਨਲ ਸੈਂਟਰ ਫਾਰ ਸਿਜ਼ਮੋਲੋਜੀ ਦੇ ਮੁਤਾਬਕ, 10 ਜੁਲਾਈ ਤੋਂ ਬਾਅਦ ਰੋਹਤਕ ਦੇ 40 ਕਿਲੋਮੀਟਰ ਦੇ ਇਲਾਕੇ ਵਿੱਚ 2.5 ਜਾਂ ਇਸ ਤੋਂ ਵੱਧ ਤੀਬਰਤਾ ਵਾਲੇ ਚਾਰ ਭੂਚਾਲ ਆਏ ਹਨ। 10 ਜੁਲਾਈ ਨੂੰ ਝੱਜਰ ਵਿੱਚ ਦੋ ਮਿੰਟ ਦੇ ਅੰਤਰਾਲ ‘ਤੇ ਦੋ ਭੂਚਾਲ ਆਏ ਸਨ। ਪਹਲਾ 9:04 ਵਜੇ ਅਤੇ ਦੂਜਾ 9:06 ਵਜੇ ਮਹਿਸੂਸ ਕੀਤਾ ਗਿਆ। 11 ਜੁਲਾਈ ਨੂੰ ਵੀ ਭੂਚਾਲ ਦੇ ਝਟਕੇ ਮਹਿਸੂਸ ਹੋਏ।