ਗਿਆਨੀ ਹਰਪ੍ਰੀਤ ਸਿੰਘ ਜਲੰਧਰ ਪਹੁੰਚੇ, ਬਾਗ਼ੀ ਅਕਾਲੀ ਆਗੂ ਵੀ ਮੌਜੂਦ
ਗਿਆਨੀ ਹਰਪ੍ਰੀਤ ਸਿੰਘ ਨੇ ਨਵੀਂ ਜਥੇਦਾਰੀ ਦੀ ਤਾਜਪੋਸ਼ੀ 'ਤੇ ਉਠਾਏ ਸਵਾਲ;
ਨਵੀਂ ਜਥੇਦਾਰੀ 'ਤੇ ਉਠਾਏ ਸਵਾਲ
ਜਲੰਧਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੁੱਧਵਾਰ ਨੂੰ ਨਕੋਦਰ ਪਹੁੰਚੇ, ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਦੇ ਇਸ ਦੌਰੇ ਦੌਰਾਨ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂ ਵੀ ਹਾਜ਼ਰ ਰਹੇ, ਜਿਸ ਵਿੱਚ ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ ਅਤੇ ਹੋਰ ਆਗੂ ਸ਼ਾਮਲ ਸਨ।
ਗਿਆਨੀ ਹਰਪ੍ਰੀਤ ਸਿੰਘ ਨੇ ਨਵੀਂ ਜਥੇਦਾਰੀ ਦੀ ਤਾਜਪੋਸ਼ੀ 'ਤੇ ਉਠਾਏ ਸਵਾਲ
ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਥੇਦਾਰ ਦੀ ਨਿਯੁਕਤੀ ਦਾ ਤਰੀਕਾ ਗਲਤ ਰਿਹਾ। ਉਨ੍ਹਾਂ ਨੇ ਇਸ ਨੂੰ ਸਿੱਖਾਂ ਲਈ ਦੁਖਦਾਈ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਸਿੱਖ ਪੰਥ ਵਿੱਚ ਇਨਸਾਫ਼ ਅਤੇ ਪਾਰਦਰਸ਼ੀਤਾ ਬਣਾਈ ਰੱਖਣੀ ਚਾਹੀਦੀ ਹੈ।
"ਅਸੀਂ ਗੁਰੂ ਘਰ ਦੇ ਰਾਖੇ ਹਾਂ"
ਉਨ੍ਹਾਂ ਨੇ ਕਿਹਾ, "ਸਾਨੂੰ ਕਿਸੇ ਵੀ ਵਿਅਕਤੀ ਨਾਲ ਕੋਈ ਵਿਅਕਤੀਗਤ ਦੁਸ਼ਮਣੀ ਨਹੀਂ, ਪਰ ਸਾਨੂੰ ਗੁਰੂ ਘਰ ਦੇ ਅਸੂਲਾਂ ਦੀ ਪਾਲਣਾ ਕਰਨੀ ਚਾਹੀਦੀ ਹੈ।" ਉਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਸਿੱਖ ਕੌਮ ਨੂੰ ਇਕੱਠਾ ਰਹਿਣ ਦੀ ਅਪੀਲ ਕੀਤੀ।
ਬਾਗ਼ੀ ਧੜੇ ਦੀ ਹਮਾਇਤ?
ਗਿਆਨੀ ਹਰਪ੍ਰੀਤ ਸਿੰਘ ਨਾਲ ਅਕਾਲੀ ਦਲ ਦੇ ਬਾਗ਼ੀ ਧੜੇ ਦੇ ਆਗੂ ਵੀ ਮੌਜੂਦ ਰਹੇ, ਜਿਸ ਕਰਕੇ ਇਹ ਚਰਚਾ ਹੋ ਰਹੀ ਹੈ ਕਿ ਉਹ ਇੱਕ ਨਵੀਂ ਰਾਜਨੀਤਕ ਰਣਨੀਤੀ ਦੀ ਤਿਆਰੀ ਕਰ ਰਹੇ ਹਨ।
"ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨਾ ਜ਼ਰੂਰੀ"
ਉਨ੍ਹਾਂ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਪੰਜਾਬ ਦੀ ਇੱਕ ਖੇਤਰੀ ਪਾਰਟੀ ਹੈ, ਜਿਸਨੂੰ ਮੁੜ ਮਜ਼ਬੂਤ ਕਰਨਾ ਜ਼ਰੂਰੀ ਹੈ। "50 ਸਾਲ ਪਹਿਲਾਂ ਅਕਾਲੀ ਦਲ ਦੀ ਜੋ ਪਛਾਣ ਸੀ, ਉਹ ਮੁੜ ਬਣਣੀ ਚਾਹੀਦੀ ਹੈ," ਉਨ੍ਹਾਂ ਕਿਹਾ।
ਗਿਆਨੀ ਹਰਪ੍ਰੀਤ ਸਿੰਘ ਦੇ ਇਹ ਬਿਆਨ ਸਿੱਖ ਰਾਜਨੀਤੀ ਵਿੱਚ ਨਵੇਂ ਬਦਲਾਅ ਦੀ ਨਿਊਂਹ ਪਾ ਰਹੇ ਹਨ। ਕੀ ਉਹ ਬਾਗ਼ੀ ਧੜੇ ਦੀ ਹਮਾਇਤ ਕਰ ਰਹੇ ਹਨ ਜਾਂ ਕਿਸੇ ਨਵੀਂ ਚਾਲ ਦੀ ਤਿਆਰੀ? ਇਹ ਤਿਆਨਯੋਗ ਹੋਵੇਗਾ।