ਉਨਾਵ : ਉੱਤਰ ਪ੍ਰਦੇਸ਼ ਦੇ ਉਨਾਵ 'ਚ ਇਕ ਵਿਆਹ ਸਮਾਰੋਹ 'ਚ ਖੀਰ ਖਾਣ ਤੋਂ ਬਾਅਦ ਲਾੜੇ ਨੂੰ ਫੂਡ ਪੋਇਜ਼ਨਿੰਗ ਹੋ ਗਈ। ਵਿਆਹ ਦੇ ਕਰੀਬ 100 ਮਹਿਮਾਨਾਂ ਦੀ ਸਿਹਤ ਵਿਗੜਨ 'ਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਕਈ ਲੋਕਾਂ ਨੂੰ ਇੱਕੋ ਸਮੇਂ ਪੇਟ ਦਰਦ, ਉਲਟੀਆਂ ਅਤੇ ਦਸਤ ਲੱਗ ਗਏ। ਸਾਰਿਆਂ ਨੂੰ ਵੱਖ-ਵੱਖ ਨਰਸਿੰਗ ਹੋਮਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਪਿੰਡ ਰਸੂਲਪੁਰ ਦੇ ਸਾਬਕਾ ਪ੍ਰਧਾਨ ਅਬਰਾਰ ਦੀ ਧੀ ਦੇ ਵਿਆਹ ਸਮਾਗਮ 'ਚ ਖਾਣਾ ਖਾਣ ਤੋਂ ਬਾਅਦ ਲੋਕਾਂ ਦੀ ਹਾਲਤ ਵਿਗੜ ਗਈ। ਇਹ ਘਟਨਾ ਆਸੀਵਾਨ ਥਾਣਾ ਖੇਤਰ ਦੇ ਰਸੂਲਪੁਰ ਪਿੰਡ ਦੀ ਹੈ।