ਅਲਬਾਮਾ : ਅਮਰੀਕਾ ਦੀ ਟਸਕੇਗੀ ਯੂਨੀਵਰਸਿਟੀ 'ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਅਲਬਾਮਾ 'ਚ ਐਤਵਾਰ ਸਵੇਰੇ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਕਈ ਵਿਦਿਆਰਥੀਆਂ ਸਮੇਤ 16 ਲੋਕ ਜ਼ਖਮੀ ਹੋ ਗਏ ਹਨ।
ਜ਼ਖਮੀਆਂ ਦਾ ਓਪੇਲਿਕਾ ਦੇ ਈਸਟ ਅਲਬਾਮਾ ਮੈਡੀਕਲ ਸੈਂਟਰ ਅਤੇ ਮੋਂਟਗੋਮਰੀ ਦੇ ਬੈਪਟਿਸਟ ਸਾਊਥ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ। ਪੁਲਿਸ ਨੇ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।