ਪ੍ਰਤਾਪ ਬਾਜਵਾ ਖ਼ਿਲਾਫ਼ FIR ਦਰਜ
ਕੀ ਬਾਜਵਾ ਸਹੀ ਕਹਿ ਰਹੇ ਹਨ ਜਾਂ ਸਿਰਫ਼ ਰਾਜਨੀਤਿਕ ਦਾਅਵਾ ?
ਬਾਜਵਾ ਦੇ ਗ੍ਰਨੇਡ ਬਿਆਨ 'ਤੇ ਹੰਗਾਮਾ: ਐਫਆਈਆਰ ਦਰਜ, ਪੁਲਿਸ ਵਲੋਂ ਪੁੱਛਗਿੱਛ; ਮਾਨ ਨੇ ਪੁੱਛਿਆ- ਜਾਣਕਾਰੀ ਕਿੱਥੋਂ ਮਿਲੀ?
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਮੋਹਾਲੀ ਦੇ ਸਾਈਬਰ ਪੁਲਿਸ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਕਾਰਨ ?
ਇੱਕ ਟੀਵੀ ਇੰਟਰਵਿਊ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ "ਪੰਜਾਬ ਵਿੱਚ 50 ਗ੍ਰਨੇਡ ਆਏ, 18 ਵਰਤੇ ਗਏ ਹਨ ਤੇ 32 ਹਜੇ ਵੀ ਬਚੇ ਹੋਏ ਹਨ।" ਇਸ ਬਿਆਨ ਤੋਂ ਬਾਅਦ ਸਿਆਸੀ ਤੇ ਸੁਰੱਖਿਆ ਐਜੰਸੀਆਂ ਵਿੱਚ ਹਲਚਲ ਮਚ ਗਈ।
ਚੰਡੀਗੜ੍ਹ ਸਥਿਤ ਉਨ੍ਹਾਂ ਦੇ ਘਰ ਪੁੱਜੀ ਪੁਲਿਸ ਟੀਮ ਨੇ ਉਨ੍ਹਾਂ ਨਾਲ ਪੁੱਛਗਿੱਛ ਕੀਤੀ, ਪਰ ਬਾਜਵਾ ਨੇ ਆਪਣੇ ਸਰੋਤ ਦਾ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਬਾਜਵਾ 'ਤੇ ਲਾਏ ਗੰਭੀਰ ਸਵਾਲ
ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ,
"ਇਹ ਜਾਣਕਾਰੀ ਉਨ੍ਹਾਂ ਨੂੰ ਕਿੱਥੋਂ ਮਿਲੀ? ਕੀ ਉਹ ਪਾਕਿਸਤਾਨ ਨਾਲ ਸਿੱਧੇ ਸੰਪਰਕ ਵਿੱਚ ਹਨ? ਇਹ ਗੱਲ ਨਾ ਤਾਂ ਇੰਟੈਲੀਜੈਂਸ ਨੂੰ ਪਤਾ ਹੈ, ਨਾ ਹੀ ਕੇਂਦਰ ਨੂੰ। ਫਿਰ ਇਹ ਸਭ ਉਨ੍ਹਾਂ ਤੱਕ ਕਿਵੇਂ ਪਹੁੰਚਿਆ?"
ਉਨ੍ਹਾਂ ਇਹ ਵੀ ਪੁੱਛਿਆ ਕਿ ਜੇਕਰ ਬਾਜਵਾ ਕੋਲ ਅਜਿਹੀ ਸੂਚਨਾ ਸੀ, ਤਾਂ ਉਨ੍ਹਾਂ ਨੇ ਇਸਦੀ ਜਾਣਕਾਰੀ ਤੁਰੰਤ ਪੁਲਿਸ ਨੂੰ ਕਿਉਂ ਨਹੀਂ ਦਿੱਤੀ?
ਪੁਲਿਸ ਵਲੋਂ ਸਖ਼ਤੀ
ਕਾਊਂਟਰ ਇੰਟੈਲੀਜੈਂਸ ਏਆਈਜੀ ਰਵਜੋਤ ਗਰੇਵਾਲ ਨੇ ਕਿਹਾ ਕਿ ਉਹ ਬਾਜਵਾ ਦੇ ਘਰ ਪੁੱਛਗਿੱਛ ਲਈ ਗਈ ਸੀ, ਪਰ ਬਾਜਵਾ ਨੇ ਕੋਈ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦੇ ਅਨੁਸਾਰ, ਇਹ ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ, ਇਸ ਲਈ ਸਰੋਤ ਦਾ ਪਤਾ ਲੱਗਣਾ ਬਹੁਤ ਜ਼ਰੂਰੀ ਹੈ।
ਕੀ ਬਾਜਵਾ ਸਹੀ ਕਹਿ ਰਹੇ ਹਨ ਜਾਂ ਸਿਰਫ਼ ਰਾਜਨੀਤਿਕ ਦਾਅਵਾਂ?
ਬਾਜਵਾ ਨੇ ਆਪਣੇ ਬਿਆਨ 'ਤੇ ਕਾਇਮ ਰਹਿਣ ਦੀ ਗੱਲ ਕਹੀ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਆਪਣਾ ਸਰੋਤ ਨਹੀਂ ਦੱਸਣਗੇ। ਹੁਣ ਸਵਾਲ ਇਹ ਉੱਠ ਰਿਹਾ ਹੈ ਕਿ ਕੀ ਇਹ ਸੱਚਮੁੱਚ ਅੰਦਰੂਨੀ ਜਾਣਕਾਰੀ ਹੈ ਜਾਂ ਕੇਵਲ ਸਿਆਸੀ ਬਿਆਨਬਾਜ਼ੀ?