ਫ਼ਿਰੋਜ਼ਪੁਰ 'ਚ ਭਰਾ ਵਲੋਂ ਲਾੜੀ ਦੇ ਗੋਲੀ ਮਾਰਨ ਵਿਰੁਧ ਪੈਲਿਸ ਮਾਲਕ ਤੇ ਭਰਾ ਵਿਰੁਧ ਪਰਚਾ ਦਰਜ

Update: 2024-11-11 09:22 GMT

ਫ਼ਿਰੋਜ਼ਪੁਰ : ਫ਼ਿਰੋਜ਼ਪੁਰ 'ਚ ਵਿਦਾਇਗੀ ਸਮਾਰੋਹ ਦੌਰਾਨ ਲਾੜੀ ਦੇ ਮੱਥੇ 'ਤੇ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਹੁਣ ਇਸ ਮਾਮਲੇ ਵਿਚ ਲੜਕੀ ਦੇ ਭਰਾ ਅਤੇ ਪੈਲਿਸ ਮਾਲਕ ਵਿਰੁਧ ਪਰਚਾ ਦਰਜ ਕਰ ਲਿਆ ਗਿਆ ਹੈ। ਗੋਲੀ ਲੱਗਣ ਨਾਲ ਲਾੜੀ ਜ਼ਖਮੀ ਹੋ ਗਈ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਨੇ ਜ਼ਖਮੀ ਲਾੜੀ ਨੂੰ ਤੁਰੰਤ ਨਿੱਜੀ ਹਸਪਤਾਲ ਪਹੁੰਚਾਇਆ। ਉਸ ਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਰੈਫ਼ਰ ਕਰ ਦਿੱਤਾ।

ਅੱਜ ਦੁਪਹਿਰ ਤੱਕ ਉਸ ਦਾ ਆਪਰੇਸ਼ਨ ਕੀਤਾ ਜਾ ਸਕਦਾ ਹੈ। ਲਾੜੀ ਦਾ ਨਾਂ ਬਲਜਿੰਦਰ ਕੌਰ ਹੈ। ਇਹ ਘਟਨਾ ਫਾਜ਼ਿਲਕਾ-ਫਿਰੋਜ਼ਪੁਰ ਸਥਿਤ ਪਿੰਡ ਖੈਫੇਮਿਕੀ (ਹਸਨ ਤੂਤ) ਦੀ ਹੈ। ਐਤਵਾਰ ਸ਼ਾਮ ਨੂੰ ਡੋਲੀ ਵਿਦਾਈ ਦੌਰਾਨ ਲਾੜੀ ਦੇ ਭਰਾ ਗੁਰਪ੍ਰੀਤ ਸਿੰਘ ਨੇ ਆਪਣੇ ਪਿਸਤੌਲ 'ਚੋਂ ਗੋਲੀ ਚਲਾ ਦਿੱਤੀ, ਜੋ ਲਾੜੀ ਦੇ ਮੱਥੇ 'ਤੇ ਲੱਗੀ। ਲਾੜੀ ਬਲਜਿੰਦਰ ਕੌਰ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਪਈ ਅਤੇ ਖੂਨ ਨਾਲ ਲੱਥਪੱਥ ਹੋ ਗਈ। ਸੂਚਨਾ ਮਿਲਦੇ ਹੀ ਡੀਐਸਪੀ ਸੁਖਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਅਤੇ ਜਾਂਚ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਵਿੱਚ ਪੁਲੀਸ ਨੇ ਜ਼ਖ਼ਮੀ ਲੜਕੀ ਦੇ ਭਰਾ ਗੁਰਪ੍ਰੀਤ ਸਿੰਘ ਅਤੇ ਪੈਲੇਸ ਦੇ ਮਾਲਕ ਅਸ਼ੋਕ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਲਾੜੀ ਬਲਜਿੰਦਰ ਕੌਰ ਨੂੰ ਵਿਦਾਈ ਦਿੱਤੀ ਜਾ ਰਹੀ ਸੀ ਤਾਂ ਉਸ ਦੇ ਅਸਲੀ ਭਰਾ ਗੁਰਪ੍ਰੀਤ ਸਿੰਘ ਨੇ ਉਸ ਦੀ ਭੈਣ ਨੂੰ ਗਲੇ ਲਗਾ ਲਿਆ ਅਤੇ ਪਿਸਤੌਲ ਨਾਲ ਫਾਇਰ ਕਰ ਦਿੱਤਾ। ਜਿਸ ਕਾਰਨ ਉਸ ਦੀ ਭੈਣ ਬਲਜਿੰਦਰ ਕੌਰ ਦੇ ਮੱਥੇ 'ਤੇ ਗੋਲੀ ਲੱਗੀ ਹੈ। ਖੁਸ਼ੀ ਦਾ ਮਾਹੌਲ ਉਦਾਸੀ ਵਿੱਚ ਬਦਲ ਗਿਆ।

Tags:    

Similar News