ਕਰਨਾਟਕ ਦੇ CM ਸਿੱਧਰਮਈਆ ਖਿਲਾਫ FIR ਦਰਜ, ਹੁਣ ਪੈ ਸਕਦੈ ਰੌਲਾ

Update: 2024-09-27 11:55 GMT

ਨਵੀਂ ਦਿੱਲੀ : ਮੈਸੂਰ ਲੋਕਾਯੁਕਤ ਨੇ ਕਰਨਾਟਕ ਦੇ ਮੁੱਖ ਮੰਤਰੀ ਐੱਮ. ਸਿੱਧਰਮਈਆ ਖਿਲਾਫ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਦੁਆਰਾ ਪਲਾਟਾਂ ਦੀ ਅਲਾਟਮੈਂਟ ਵਿੱਚ ਘਪਲੇ ਦੇ ਦੋਸ਼ਾਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਲੋਕਾਯੁਕਤ ਨੂੰ ਅਦਾਲਤ ਨੇ ਸਿੱਧਰਮਈਆ ਖ਼ਿਲਾਫ਼ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਗਈ ਹੈ। ਇਹ ਐਫਆਈਆਰ ਮੈਸੂਰ ਦੇ ਲੋਕਾਯੁਕਤ ਐਸਪੀ ਉਦੇਸ਼ ਦੀ ਅਗਵਾਈ ਵਿੱਚ ਦਰਜ ਕੀਤੀ ਗਈ ਹੈ। ਇਹ ਹੁਕਮ ਲੋਕਾਯੁਕਤ ਏਡੀਜੀਪੀ ਮਨੀਸ਼ ਖਰਬੀਕਰ ਨੇ ਦਿੱਤਾ ਹੈ।

ਸੀਆਰਪੀਸੀ ਦੀ ਧਾਰਾ 156(3) ਤਹਿਤ ਸਿੱਧਰਮਈਆ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਸਿਧਾਰਮਈਆ ਖਿਲਾਫ ਆਈਪੀਸੀ ਦੀ ਧਾਰਾ 120ਬੀ, 166, 403, 420, 426, 465, 468, 340, 351 ਦੇ ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਜਾਂਚ ਲੋਕਾਯੁਕਤ ਪੁਲਿਸ ਕਰੇਗੀ। ਐਫਆਈਆਰ ਦੇ ਆਧਾਰ 'ਤੇ ਸਿੱਧਰਮਈਆ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਲੋਕਾਯੁਕਤ ਕੋਲ ਗ੍ਰਿਫਤਾਰੀ ਦਾ ਅਧਿਕਾਰ ਵੀ ਹੈ। ਅਜਿਹੇ 'ਚ ਸਿੱਧਰਮਈਆ ਦੀ ਗ੍ਰਿਫਤਾਰੀ ਦੀ ਸੰਭਾਵਨਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਆਪਣੇ ਕਾਨੂੰਨੀ ਮਾਹਿਰਾਂ ਦੀ ਸਲਾਹ 'ਤੇ ਸਿੱਧਰਮਈਆ ਅਗਾਊਂ ਜ਼ਮਾਨਤ ਲਈ ਪਟੀਸ਼ਨ ਦਾਇਰ ਕਰ ਸਕਦੇ ਹਨ।

Tags:    

Similar News