Dentist murder in usa : ਦੰਦਾਂ ਦੇ ਪ੍ਰਸਿੱਧ ਡਾਕਟਰ ਤੇ ਉਸ ਦੀ ਪਤਨੀ ਦੀ ਹੱਤਿਆ
ਤੇ ਇਹ ਖੁਦਕੁੱਸ਼ੀ ਦਾ ਮਾਮਲਾ ਨਹੀਂ ਹੈ ਬਲਕਿ ਦੋਹਰੇ ਕਤਲ ਦਾ ਮਾਮਲਾ ਹੈ। ਪੁਲਿਸ ਹਤਿਆਰੇ ਦੀ ਭਾਲ ਵਿੱਚ ਹੈ। ਪੁਲਿਸ ਨੇ ਸੰਭਾਵੀ ਸ਼ੱਕੀ ਬਾਰੇ ਕੋਈ ਵੇਰਵਾ ਜਾਰੀ ਨਹੀਂ
By : Gill
Update: 2026-01-06 03:54 GMT
ਸੈਕਰਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਉਹਾਈਓ ਵਿੱਚ ਇੱਕ ਪ੍ਰਸਿੱਧ ਡੈਨਟਿਸਟ ਸਪੈਨਸਰ ਟੇਪੇ (37) ਤੇ ਉਸ ਦੀ ਪਤਨੀ ਮੋਨੀਕ ਟੇਪੇ (39) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਕੋਲੰਬਸ ਪੁਲਿਸ ਅਨੁਸਾਰ ਪਤੀ-ਪਤਨੀ ਦੀ ਹੱਤਿਆ ਉਨਾਂ ਦੇ ਘਰ ਵਿੱਚ ਕੀਤੀ ਗਈ ਤੇ ਘਰ ਵਿਚੋਂ ਉਨਾਂ ਦੇ ਦੋ ਛੋਟੇ ਬੱਚੇ ਵੀ ਮਿਲੇ ਹਨ ਜਿਨਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਮੌਕੇ ਤੋਂ ਕੋਈ ਹਥਿਆਰ ਨਹੀਂ ਮਿਲਿਆ ਹੈ ਤੇ ਇਹ ਖੁਦਕੁੱਸ਼ੀ ਦਾ ਮਾਮਲਾ ਨਹੀਂ ਹੈ ਬਲਕਿ ਦੋਹਰੇ ਕਤਲ ਦਾ ਮਾਮਲਾ ਹੈ। ਪੁਲਿਸ ਹਤਿਆਰੇ ਦੀ ਭਾਲ ਵਿੱਚ ਹੈ। ਪੁਲਿਸ ਨੇ ਸੰਭਾਵੀ ਸ਼ੱਕੀ ਬਾਰੇ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਤੇ ਆਮ ਲੋਕਾਂ ਨੂੰ ਕਾਤਲ ਨੂੰ ਗ੍ਰਿਫਤਾਰ ਕਰਨ ਵਿੱਚ ਮੱਦਦ ਦੀ ਅਪੀਲ ਕੀਤੀ ਹੈ।