ਨਵੀਂ ਦਿੱਲੀ : ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਬਦਮਾਸ਼ਾਂ ਵਿਚਾਲੇ ਮੰਗਲਵਾਰ ਤੜਕੇ ਮਹਿਰੌਲੀ ਇਲਾਕੇ 'ਚ ਮੁੱਠਭੇੜ ਹੋਈ। ਪੁਲਸ ਨੇ ਮੇਰਠ ਦੇ ਸਭ ਤੋਂ ਵੱਡੇ ਆਟੋ ਲਿਫਟਰ ਸਲਮਾਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਖਿਲਾਫ 50 ਤੋਂ ਜ਼ਿਆਦਾ ਮਾਮਲੇ ਦਰਜ ਹਨ।
ਉਸ ਦੇ ਤਿੰਨ ਹੋਰ ਸਾਥੀਆਂ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਕਾਬਲੇ 'ਚ ਕੁੱਲ 5 ਰਾਊਂਡ ਗੋਲੀਆਂ ਚਲਾਈਆਂ ਗਈਆਂ ਪਰ ਕੋਈ ਜ਼ਖਮੀ ਨਹੀਂ ਹੋਇਆ। ਪੁਲਿਸ ਨੇ ਚਾਰਾਂ ਨੂੰ ਘੇਰ ਕੇ ਫੜ ਲਿਆ।