Breaking : ਪੰਜਾਬ ‘ਚ ਬਿਜਲੀ ਹੋਈ ਹੋਰ ਸਸਤੀ, ਪੜ੍ਹੋ ਤਫ਼ਸੀਲ

ਇਸਦੇ ਨਾਲ ਹੀ, ਕਮਿਸ਼ਨ ਨੇ ਪਹਿਲਾਂ ਮੌਜੂਦ 3 ਸਲੈਬਾਂ ਦੀ ਥਾਂ ਹੁਣ 2 ਸਲੈਬਾਂ ਨਿਰਧਾਰਿਤ ਕਰ ਦਿੱਤੀਆਂ ਹਨ, ਜਿਸ ਕਰਕੇ ਬਿਜਲੀ ਦੀ ਕੀਮਤ ਹੋਰ ਵੀ ਘੱਟ ਹੋਣ ਦੀ ਉਮੀਦ ਹੈ।

By :  Gill
Update: 2025-03-28 12:20 GMT

🔹 2 ਕਿਲੋਵਾਟ ਲੋਡ ਤੱਕ - 300 ਯੂਨਿਟ ਬਿਜਲੀ ਬਿੱਲ 1781 ਰੁਪਏ ਤੋਂ ਘੱਟਕੇ 1629 ਰੁਪਏ ਹੋ ਗਿਆ।

🔹 2-7 ਕਿਲੋਵਾਟ ਲੋਡ - 300 ਯੂਨਿਟ ਬਿਲਿੰਗ 1806 ਰੁਪਏ ਤੋਂ 1716 ਰੁਪਏ ਹੋ ਗਈ।

🔹 7-20 ਕਿਲੋਵਾਟ ਲੋਡ - 1964 ਰੁਪਏ ਤੋਂ 1932 ਰੁਪਏ ਹੋ ਗਿਆ।

ਚੰਡੀਗੜ੍ਹ, 28 ਮਾਰਚ 2025 – ਪੰਜਾਬ ਦੇ ਬਿਜਲੀ ਖਪਤਕਾਰਾਂ ਲਈ ਖੁਸ਼ਖਬਰੀ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮਿਟਡ ਦੀ ਪਟੀਸ਼ਨ ਨੂੰ ਮੰਨਦੇ ਹੋਏ ਬਿਜਲੀ ਦੀਆਂ ਦਰਾਂ ‘ਚ ਹੋਰ ਕਟੌਤੀ ਕਰਨ ਦਾ ਫੈਸਲਾ ਲਿਆ ਹੈ।

ਇਹ ਭਗਵੰਤ ਮਾਨ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਦਿੱਤਾ ਵੱਡਾ ਤੋਹਫਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਲਈ 300 ਯੂਨਿਟ ਬਿਜਲੀ ਮੁਫ਼ਤ ਹੈ, ਪਰ ਨਵੀਆਂ ਦਰਾਂ ਅਨੁਸਾਰ ਹੁਣ ਬਿਜਲੀ ਬਿੱਲ ਵਿੱਚ ਹੋਰ ਵੀ ਕਮੀ ਆਉਣ ਜਾ ਰਹੀ ਹੈ।

ਨਵੀਆਂ ਬਿਜਲੀ ਦਰਾਂ:

🔹 2 ਕਿਲੋਵਾਟ ਲੋਡ ਤੱਕ - 300 ਯੂਨਿਟ ਬਿਜਲੀ ਬਿੱਲ 1781 ਰੁਪਏ ਤੋਂ ਘੱਟਕੇ 1629 ਰੁਪਏ ਹੋ ਗਿਆ।

🔹 2-7 ਕਿਲੋਵਾਟ ਲੋਡ - 300 ਯੂਨਿਟ ਬਿਲਿੰਗ 1806 ਰੁਪਏ ਤੋਂ 1716 ਰੁਪਏ ਹੋ ਗਈ।

🔹 7-20 ਕਿਲੋਵਾਟ ਲੋਡ - 1964 ਰੁਪਏ ਤੋਂ 1932 ਰੁਪਏ ਹੋ ਗਿਆ।

ਇਸਦੇ ਨਾਲ ਹੀ, ਕਮਿਸ਼ਨ ਨੇ ਪਹਿਲਾਂ ਮੌਜੂਦ 3 ਸਲੈਬਾਂ ਦੀ ਥਾਂ ਹੁਣ 2 ਸਲੈਬਾਂ ਨਿਰਧਾਰਿਤ ਕਰ ਦਿੱਤੀਆਂ ਹਨ, ਜਿਸ ਕਰਕੇ ਬਿਜਲੀ ਦੀ ਕੀਮਤ ਹੋਰ ਵੀ ਘੱਟ ਹੋਣ ਦੀ ਉਮੀਦ ਹੈ।

ਇਹ ਤਬਦੀਲੀਆਂ ਖਪਤਕਾਰਾਂ ਨੂੰ ਵਧੇਰੇ ਰਾਹਤ ਦੇਣ ਵਿੱਚ ਮਦਦਗਾਰ ਸਾਬਤ ਹੋਣਗੀਆਂ।

Tags:    

Similar News