ਸ਼ਰਾਬੀ ਨੇ ਫੁੱਟਪਾਥ 'ਤੇ ਸੁੱਤੇ ਪਏ ਲੋਕਾਂ ਨੂੰ ਦਰੜ ਦਿੱਤਾ, ਫਿਰ ਕੀ ਹੋਇਆ ?
ਡਰਾਈਵਰ ਉਤਸਵ ਸ਼ੇਖਰ (40), ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀਆਂ ਮੈਡੀਕਲ ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਗੱਡੀ ਚਲਾਉਂਦੇ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਸੀ।
ਦੱਖਣੀ ਦਿੱਲੀ ਦੇ ਵਸੰਤ ਵਿਹਾਰ ਇਲਾਕੇ ਵਿੱਚ 9 ਜੁਲਾਈ ਰਾਤ ਦੇ ਕਰੀਬ 1:45 ਵਜੇ ਇੱਕ ਸ਼ਰਾਬੀ ਡਰਾਈਵਰ ਵੱਲੋਂ ਚਲਾਈ ਜਾ ਰਹੀ ਔਡੀ ਕਾਰ ਫੁੱਟਪਾਥ 'ਤੇ ਚੜ੍ਹ ਗਈ, ਜਿਸ ਕਾਰਨ ਇੱਕ ਅੱਠ ਸਾਲਾ ਬੱਚੀ ਸਮੇਤ ਪੰਜ ਲੋਕ ਜ਼ਖਮੀ ਹੋ ਗਏ। ਪੀੜਤਾਂ ਵਿੱਚ ਦੋ ਜੋੜੇ ਅਤੇ ਇੱਕ ਬੱਚਾ ਸ਼ਾਮਲ ਸਨ ਜੋ ਸ਼ਿਵਾ ਕੈਂਪ ਨੇੜੇ ਫੁੱਟਪਾਥ 'ਤੇ ਸੁੱਤੇ ਹੋਏ ਸਨ।
ਡਰਾਈਵਰ ਉਤਸਵ ਸ਼ੇਖਰ (40), ਜੋ ਦਵਾਰਕਾ ਦਾ ਰਹਿਣ ਵਾਲਾ ਹੈ, ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਦੀਆਂ ਮੈਡੀਕਲ ਰਿਪੋਰਟਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਗੱਡੀ ਚਲਾਉਂਦੇ ਸਮੇਂ ਸ਼ਰਾਬ ਦੇ ਨਸ਼ੇ ਵਿੱਚ ਸੀ। ਪੁਲਿਸ ਨੇ ਦੱਸਿਆ ਕਿ ਜਦ ਅਧਿਕਾਰੀ ਮੌਕੇ 'ਤੇ ਪਹੁੰਚੇ, ਤਦ ਤੱਕ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਜਾ ਚੁੱਕਾ ਸੀ।
ਜ਼ਖਮੀਆਂ ਦੀ ਪਛਾਣ 40 ਸਾਲਾ ਲਾਧੀ, ਉਸਦੀ ਅੱਠ ਸਾਲਾ ਧੀ ਬਿਮਲਾ, 45 ਸਾਲਾ ਸਬਮੀ (ਉਰਫ਼ ਚਿਰਮਾ), 45 ਸਾਲਾ ਰਾਮ ਚੰਦਰ ਅਤੇ 35 ਸਾਲਾ ਨਾਰਾਇਣੀ ਵਜੋਂ ਹੋਈ ਹੈ। ਸਾਰੇ ਪੀੜਤ ਰਾਜਸਥਾਨ ਤੋਂ ਹਨ। ਪੁਲਿਸ ਨੇ ਮੁੱਢਲੀ ਜਾਂਚ ਅਤੇ ਚਸ਼ਮਦੀਦਾਂ ਦੇ ਬਿਆਨਾਂ ਤੋਂ ਪਤਾ ਲਗਾਇਆ ਹੈ ਕਿ ਚਿੱਟੀ ਆਡੀ ਕਾਰ ਨੇ ਫੁੱਟਪਾਥ 'ਤੇ ਸੁੱਤੇ ਪੀੜਤਾਂ ਨੂੰ ਕੁਚਲਿਆ। ਇਸ ਘਟਨਾ ਦੀ ਸਹੀ ਤਫ਼ਸੀਲ ਜਾਣਨ ਅਤੇ ਹੋਰ ਲਾਪਰਵਾਹੀ ਦੀ ਜਾਂਚ ਲਈ ਅਗਲੀ ਕਾਰਵਾਈ ਜਾਰੀ ਹੈ।
ਇਹ ਘਟਨਾ ਸ਼ਰਾਬੀ ਡਰਾਈਵਰਾਂ ਵੱਲੋਂ ਗੱਡੀ ਚਲਾਉਣ ਅਤੇ ਸੜਕ ਹਾਦਸਿਆਂ ਦੀਆਂ ਵਧਦੀਆਂ ਘਟਨਾਵਾਂ ਵਿੱਚੋਂ ਇੱਕ ਹੈ। 12 ਜੁਲਾਈ ਨੂੰ ਮੁੰਬਈ ਦੇ ਵਰਲੀ ਵਿੱਚ ਇੱਕ ਸ਼ਰਾਬੀ ਪੁਲਿਸ ਵਾਲੇ ਨੇ ਦੋਪਹੀਆ ਵਾਹਨ ਨੂੰ ਟੱਕਰ ਮਾਰੀ, ਜਿਸ ਨਾਲ ਇੱਕ 75 ਸਾਲਾ ਵਿਅਕਤੀ ਗੰਭੀਰ ਜ਼ਖਮੀ ਹੋਇਆ। ਪਿਛਲੇ ਮਹੀਨੇ ਗੁੜਗਾਓਂ ਦੇ ਡੀਐਲਐਫ ਸਾਈਬਰਪਾਰਕ ਨੇੜੇ ਇੱਕ ਹੋਰ ਸ਼ਰਾਬੀ ਡਰਾਈਵਰ ਨੇ ਆਪਣੀ ਕਾਰ ਨਾਲ ਈ-ਰਿਕਸ਼ਾ ਨੂੰ ਟੱਕਰ ਮਾਰੀ, ਜਿਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਜ਼ਖਮੀ ਹੋ ਗਏ।
ਇਸ ਤਰ੍ਹਾਂ ਦੇ ਹਾਦਸੇ ਲੋਕਾਂ ਵਿੱਚ ਸੁਰੱਖਿਆ ਸੰਬੰਧੀ ਚਿੰਤਾ ਵਧਾ ਰਹੇ ਹਨ ਅਤੇ ਸ਼ਰਾਬੀ ਡਰਾਈਵਰਾਂ ਵਿਰੁੱਧ ਸਖ਼ਤ ਕਾਰਵਾਈ ਦੀ ਲੋੜ ਨੂੰ ਜ਼ੋਰ ਦਿੰਦੇ ਹਨ।