Big Breaking : Tarn Taran encounter ਵਿਚ ਡੋਨੀ ਬੱਲ, ਅਫਰੀਦੀ ਤੇ ਪ੍ਰਭ ਦਾਸੂਵਾਲ ਦਾ ਗੁਰਗਾ ਹਲਾਕ
ਤਰਨ ਤਾਰਨ ਪੁਲਿਸ ਤੇ AGTF ਜਵਾਨਾਂ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਭਿਖੀਵਿੰਡ ਦੇ ਨਜ਼ਦੀਕ ਪ੍ਰਭ ਦਾਸੂਵਾਲ ਅਤੇ ਅਫ਼ਰੀਦੀ ਤੇ ਡੋਨੀ ਬਾਲ ਦਾ ਗੁਰਗੇ ਨਾਲ ਮੁਕਾਬਲਾ ਹੋਇਆ।
By : Gurpiar Thind
Update: 2026-01-06 16:04 GMT
ਤਰਨ ਤਾਰਨ : ਤਰਨ ਤਾਰਨ ਪੁਲਿਸ ਤੇ AGTF ਜਵਾਨਾਂ ਨੂੰ ਅੱਜ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਭਿਖੀਵਿੰਡ ਦੇ ਨਜ਼ਦੀਕ ਪ੍ਰਭ ਦਾਸੂਵਾਲ ਅਤੇ ਅਫ਼ਰੀਦੀ ਤੇ ਡੋਨੀ ਬਾਲ ਦਾ ਗੁਰਗੇ ਨਾਲ ਮੁਕਾਬਲਾ ਹੋਇਆ। ਪੁਲਿਸ ਨਾਲ ਹੋਏ ਇਸ ਮੁਕਾਬਲੇ ਦੌਰਾਨ ਗੁਰਗੇ ਹਰਨੂਰ ਸਿੰਘ ਨੂਰ ਬਦਮਾਸ਼ ਨੂੰ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਪੁਲਿਸ ਮੁਕਾਬਲੇ ਵਿੱਚ ਇੱਕ ਪੁਲਿਸ ਜਵਾਨ ਵੀ ਜ਼ਖਮੀ ਹੋਇਆ ਪੁਲਿਸ ਅਧਿਕਾਰੀਆਂ ਮੁਤਾਬਕ ਮਾਰੇ ਗਏ ਗੁਰਗੇ ਖ਼ਿਲਾਫ਼ ਪਹਿਲਾਂ ਤੋਂ ਹੀ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ। ਮੌਕੇ ‘ਤੇ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਪੁਲਿਸ ਨੇ ਦੱਸਿਆ ਕਿ ਅਮਨ-ਕਾਨੂੰਨ ਬਣਾਈ ਰੱਖਣ ਲਈ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ।