ਡੋਨਾਲਡ ਟਰੰਪ ਵਲੋਂ ਮਾਰਕ ਜ਼ੁਕਰਬਰਗ ਨੂੰ ਜੇਲ੍ਹ ਭੇਜਣ ਦੀ ਧਮਕੀ

ਟਰੰਪ ਨੇ ਨਵੀਂ ਕਿਤਾਬ 'ਚ ਕੀ ਕਿਹਾ ? ਪੜ੍ਹੋ;

Update: 2024-08-30 10:00 GMT

ਨਿਊਯਾਰਕ : ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਉਮੀਦਵਾਰ ਡੋਨਾਲਡ ਟਰੰਪ ਨੇ ਆਪਣੀ ਨਵੀਂ ਕਿਤਾਬ ਵਿੱਚ ਜ਼ੁਕਰਬਰਗ ਨੂੰ ਜੇਲ੍ਹ ਭੇਜਣ ਦੀ ਧਮਕੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੁਤਿਨ ਨਾਲ ਹੇਲਸਿੰਕੀ 'ਚ ਹੋਈ ਸਿਖਰ ਵਾਰਤਾ ਦਾ ਬਚਾਅ ਕੀਤਾ ਹੈ।

ਰਿਪਬਲਿਕਨ ਪਾਰਟੀ ਦੇ ਉਮੀਦਵਾਰ ਦੀ ਇਸ ਕਿਤਾਬ ਦਾ ਨਾਂ 'ਸੇਵ ਅਮਰੀਕਾ' ਹੈ। ਇਹ ਪੁਸਤਕ 3 ਸਤੰਬਰ ਨੂੰ ਪ੍ਰਕਾਸ਼ਿਤ ਹੋਣ ਜਾ ਰਹੀ ਹੈ। ਇਸ ਵਿੱਚ ਟਰੰਪ ਨੇ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੂੰ ਧਮਕੀ ਦਿੱਤੀ ਹੈ। ਉਸ ਨੇ ਕਿਹਾ ਹੈ ਕਿ ਜੇਕਰ ਜ਼ਕਰਬਰਗ ਇਸ ਵਾਰ ਚੋਣਾਂ ਵਿੱਚ 400 ਮਿਲੀਅਨ ਅਮਰੀਕੀ ਡਾਲਰ ਦਾਨ ਕਰਨ ਵਰਗਾ ਕੁਝ ਵੀ ਕਰਦਾ ਹੈ ਤਾਂ ਉਹ ਉਸ ਨੂੰ ਜੇਲ੍ਹ ਵਿੱਚ ਸੁੱਟ ਦੇਣਗੇ। ਇਸ ਦੇ ਨਾਲ ਹੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਨਾਲ 2018 ਵਿੱਚ ਹੇਲਸਿੰਕੀ ਵਿੱਚ ਹੋਏ ਸਿਖਰ ਸੰਮੇਲਨ ਨੂੰ ਬਹੁਤ ਵਧੀਆ ਮੁਲਾਕਾਤ ਕਰਾਰ ਦਿੱਤਾ ਗਿਆ।

ਕਿਤਾਬ ਵਿੱਚ ਟਰੰਪ ਦੀ ਰਾਸ਼ਟਰਪਤੀ ਚੋਣ ਮੁਹਿੰਮ ਅਤੇ ਰਾਸ਼ਟਰਪਤੀ ਦੇ ਰੂਪ ਵਿੱਚ ਉਨ੍ਹਾਂ ਦੇ ਕਾਰਜਕਾਲ ਨਾਲ ਜੁੜੀਆਂ ਤਸਵੀਰਾਂ ਅਤੇ ਯਾਦਾਂ ਨੂੰ ਇਕੱਠਾ ਕੀਤਾ ਗਿਆ ਹੈ। ਇਸ ਕਿਤਾਬ ਵਿੱਚ ਟਰੰਪ ਨੇ ਪੁਤਿਨ ਨਾਲ ਮੁਲਾਕਾਤ ਦਾ ਬਚਾਅ ਕੀਤਾ ਹੈ। ਟਰੰਪ ਅਤੇ ਪੁਤਿਨ ਦੀ ਇਸ ਮੁਲਾਕਾਤ ਦੀ ਕਾਫੀ ਆਲੋਚਨਾ ਹੋਈ ਸੀ। ਕਿਤਾਬ 'ਚ ਟਰੰਪ ਨੇ ਸੰਮੇਲਨ ਤੋਂ ਬਾਅਦ ਦੀ ਪ੍ਰੈੱਸ ਕਾਨਫਰੰਸ ਦੀ ਫੋਟੋ ਹੇਠਾਂ ਲਿਖਿਆ, 'ਇਹ ਬਹੁਤ ਗੁੰਝਲਦਾਰ ਦਿਨ ਸੀ... ਰੂਸੀ ਰਾਸ਼ਟਰਪਤੀ ਪੁਤਿਨ ਨਾਲ ਮੇਰੀ ਬਹੁਤ ਚੰਗੀ ਮੁਲਾਕਾਤ ਹੋਈ, ਜਿਸ ਦੀ ਸਾਰਿਆਂ ਨੇ ਸ਼ਲਾਘਾ ਕੀਤੀ। ਇਸ ਤੋਂ ਬਾਅਦ 'ਫੇਕ ਨਿਊਜ਼ ਸੰਸਥਾਵਾਂ' ਨੇ 'ਫੇਕ ਨਿਊਜ਼' ਫੈਲਾਉਣਾ ਸ਼ੁਰੂ ਕਰ ਦਿੱਤਾ।

ਟਰੰਪ ਨੇ ਆਪਣੀ ਕਿਤਾਬ 'ਚ 13 ਜੁਲਾਈ ਨੂੰ ਪੈਨਸਿਲਵੇਨੀਆ 'ਚ ਆਪਣੇ 'ਤੇ ਹੋਏ ਹਮਲੇ ਦੀ ਘਟਨਾ ਦਾ ਵੀ ਜ਼ਿਕਰ ਕੀਤਾ ਹੈ। “ਹਰ ਪਾਸੇ ਖੂਨ ਸੀ, ਫਿਰ ਵੀ ਮੈਂ ਬਹੁਤ ਸੁਰੱਖਿਅਤ ਮਹਿਸੂਸ ਕੀਤਾ ਕਿਉਂਕਿ ਰੱਬ ਮੇਰੇ ਨਾਲ ਸੀ,” ਉਸਨੇ ਆਪਣੇ ਖੂਨ ਨਾਲ ਭਰੇ ਚਿਹਰੇ ਦੀ ਫੋਟੋ ਦੇ ਹੇਠਾਂ ਲਿਖਿਆ।

ਜ਼ਿਕਰਯੋਗ ਹੈ ਕਿ ਇਸ ਹਮਲੇ 'ਚ ਗੋਲੀ ਟਰੰਪ ਦੇ ਕੰਨ 'ਚੋਂ ਨਿਕਲ ਗਈ ਸੀ। ਇਸ ਤੋਂ ਬਾਅਦ ਟਰੰਪ ਨੂੰ ਜਲਦਬਾਜ਼ੀ 'ਚ ਇਲਾਜ ਲਈ ਲਿਜਾਇਆ ਗਿਆ। ਬਾਅਦ 'ਚ ਸੁਰੱਖਿਆ ਕਰਮੀਆਂ ਨੇ ਹਮਲਾਵਰ ਨੂੰ ਗੋਲੀ ਮਾਰ ਦਿੱਤੀ। ਇਸ ਹਮਲੇ ਤੋਂ ਬਾਅਦ ਟਰੰਪ ਕਈ ਵਾਰ ਕਹਿ ਚੁੱਕੇ ਹਨ ਕਿ ਰੱਬ ਉਨ੍ਹਾਂ ਦੇ ਨਾਲ ਹੈ।

Tags:    

Similar News