ਕਾਂਗਰਸ ਦੇ ਸਾਂਝੇ ਇਜਲਾਸ ਵਿਚ ਡੋਨਾਲਡ ਟਰੰਪ ਨੂੰ ਰਸਮੀ ਤੌਰ 'ਤੇ ਜੇਤੂ ਐਲਾਨਿਆ
ਉਨਾਂ ਕਿਹਾ ਮੈ ਅਮਰੀਕੀ ਲੋਕਾਂ ਤੇ ਮੱਤਦਾਤਾਵਾਂ ਵੱਲੋਂ ਦਿੱਤੇ ਨਿਰਨੇ ਦੀ ਪੁਸ਼ਟੀ ਲਈ ਆਪਣਾ ਸਵਿਧਾਨਕ ਫਰਜ਼ ਨਿਭਾਇਆ ਹੈ। ਸਦਨ ਦੇ ਸਪੀਕਰ ਮਾਈਕ ਜੌਹਨਸਨ ਨੇ ਸੋਸ਼ਲ;
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਡੋਨਾਲਡ ਟਰੰਪ ਨੂੰ ਕਾਂਗਰਸ ਦੇ ਸੱਦੇ ਗਏ ਸਾਂਝੇ ਇਜਲਾਸ ਵਿਚ ਰਸਮੀ ਤੌਰ 'ਤੇ ਰਾਸ਼ਟਰਪਤੀ ਵਜੋਂ ਦੂਸਰੇ ਕਾਰਜਕਾਲ ਲਈ ਜੇਤੂ ਐਲਾਨਿਆ ਗਿਆ ਹੈ। ਇਜਲਾਸ ਦੀ ਪ੍ਰਧਾਨਗੀ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤੀ। ਤਕਰੀਬਨ 30 ਮਿੰਟ ਚਲੀ ਕਾਰਵਾਈ ਦੌਰਾਨ ਕਿਸੇ ਵੀ ਸਾਂਸਦ ਨੇ ਕਿਸੇ ਪ੍ਰਕਾਰ ਦਾ ਵਿਰੋਧ ਨਹੀਂ ਕੀਤਾ ਤੇ ਇਜਲਾਸ ਬਹੁਤ ਹੀ ਸੁਖਾਵੇਂ ਮਾਹੌਲ ਵਿਚ ਸਮਾਪਤ ਹੋਇਆ।
ਇਸ ਮੌਕੇ ਚੋਣ ਨਤੀਜਿਆਂ ਨੂੰ ਪੜਿਆ ਗਿਆ ਤੇ ਐਲਾਨ ਕੀਤਾ ਗਿਆ ਕਿ ਟਰੰਪ ਨੇ ਅਗਲਾ ਰਾਸ਼ਟਰਪਤੀ ਬਣਨ ਲਈ ਲੋੜੀਂਦੀਆਂ 270 ਇਲੈਕਟੋਰਲ ਵੋਟਾਂ ਪ੍ਰਾਪਤ ਕਰ ਲਈਆਂ ਹਨ। ਜਿਉਂ ਹੀ ਟਰੰਪ ਦੇ ਜਿੱਤਣ ਦਾ ਐਲਾਨ ਕੀਤਾ ਗਿਆ ਸਾਂਝੇ ਇਜਲਾਸ ਵਿਚ ਹਾਜਰ ਮੈਂਬਰਾਂ ਨੇ ਬਹੁਤ ਹੀ ਸਲੀਕੇ ਨਾਲ ਤਾੜੀਆਂ ਮਾਰੀਆਂ। ਇਜਲਾਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲਾ ਹੈਰਿਸ ਨੇ ਕਿਹਾ ਕਿ ਅੱਜ ਮੈ ਆਪਣਾ ਫਰਜ ਨਿਭਾਇਆ ਹੈ ਜੋ ਮੈ ਆਪਣੇ ਸਮੁੱਚੇ ਜਨਤਿਕ ਜੀਵਨ ਦੌਰਾਨ ਨਿਭਾਉਂਦੀ ਆਈ ਹਾਂ। ਉਨਾਂ ਕਿਹਾ ਮੈ ਅਮਰੀਕੀ ਲੋਕਾਂ ਤੇ ਮੱਤਦਾਤਾਵਾਂ ਵੱਲੋਂ ਦਿੱਤੇ ਨਿਰਨੇ ਦੀ ਪੁਸ਼ਟੀ ਲਈ ਆਪਣਾ ਸਵਿਧਾਨਕ ਫਰਜ਼ ਨਿਭਾਇਆ ਹੈ। ਸਦਨ ਦੇ ਸਪੀਕਰ ਮਾਈਕ ਜੌਹਨਸਨ ਨੇ ਸੋਸ਼ਲ ਮੀਡਆ ਐਕਸ ਉਪਰ ਪਾਈ ਇਕ ਪੋਸਟ ਵਿਚ ਕਿਹਾ ਹੈ ਕਿ ਅਮਰੀਕਾ ਦੇ ਇਤਿਹਾਸ ਵਿਚ ਇਹ ਇਕ ਮਹਾਨ ਰਾਜਸੀ ਵਾਪਿਸੀ ਹੋਈ ਹੈ ਤੇ ਅਸੀਂ ਹੁਣ ਅਗੇ ਵਧਣ ਲਈ ਤਿਆਰ ਹਾਂ।