ਅੱਜ ਤੋਂ ਦੇਸ਼ ਭਰ ਵਿੱਚ ਡਾਕਟਰਾਂ ਦੀ ਹੜਤਾਲ
By : BikramjeetSingh Gill
Update: 2024-10-14 03:10 GMT
ਨਵੀਂ ਦਿੱਲੀ ; ਪੱਛਮੀ ਬੰਗਾਲ ਦੇ ਆਰਜੀ ਕਾਰ ਹਸਪਤਾਲ ਵਿੱਚ ਰੇਪ ਕਤਲ ਕੇਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਪ੍ਰਾਈਵੇਟ ਡਾਕਟਰਾਂ ਨੇ ਅੱਜ ਤੋਂ 48 ਘੰਟਿਆਂ ਲਈ ਕੰਮ ਬੰਦ ਕਰਨ ਦਾ ਐਲਾਨ ਕੀਤਾ ਹੈ। ਫੈਮਾ ਨੇ ਵੀ ਓਪੀਡੀ ਸੇਵਾ ਬੰਦ ਕਰਨ ਦਾ ਐਲਾਨ ਕੀਤਾ ਹੈ।
ਆਈਐਮਏ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਭਰ ਵਿੱਚ ਆਈਐਮਏ ਦੇ ਜੂਨੀਅਰ ਡਾਕਟਰ 15 ਅਕਤੂਬਰ ਨੂੰ ਸਵੇਰੇ 6 ਵਜੇ ਤੋਂ ਸ਼ਾਮ 6 ਵਜੇ ਤੱਕ ਭੁੱਖ ਹੜਤਾਲ ਕਰਨਗੇ। ਪੱਛਮੀ ਬੰਗਾਲ ਦੇ ਕਲਿਆਣੀ ਜੇਐਨਐਮ ਹਸਪਤਾਲ ਦੇ 77 ਡਾਕਟਰਾਂ ਨੇ ਸਮੂਹਿਕ ਅਸਤੀਫ਼ੇ ਦੀ ਧਮਕੀ ਦਿੱਤੀ ਹੈ। ਡਾਕਟਰਾਂ ਨੇ ਬੰਗਾਲ ਹੈਲਥ ਯੂਨੀਵਰਸਿਟੀ ਦੇ ਰਜਿਸਟਰਾਰ ਨੂੰ ਈਮੇਲ ਭੇਜ ਕੇ ਸੂਚਿਤ ਕੀਤਾ ਹੈ ਕਿ ਉਹ 14 ਅਕਤੂਬਰ ਤੋਂ ਕੰਮ ਬੰਦ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਆਰਜੀ ਕਾਰ ਹਸਪਤਾਲ ਦੇ 50 ਡਾਕਟਰਾਂ ਨੇ ਅਸਤੀਫਾ ਦੇ ਦਿੱਤਾ ਸੀ।