SKM ਵਾਲੇ ਕਿਸਾਨ ਕੀ ਡੱਲੇਵਾਲ ਨੂੰ ਫੌਤ ਹੋਇਆ ਵੇਖਦੇ ਹਨ ?

ਸਾਇੰਸ ਅਤੇ ਡਾਕਟਰਾਂ ਦਾ ਇਹ ਐਲਾਨ ਹੈ ਕਿ ਇੱਕ ਬੰਦਾ 50 ਤੋਂ 55 ਦਿਨ ਤੱਕ ਜੇਕਰ ਭੁੱਖਾ ਰਹਿ ਕੇ ਜੀ ਸਕਦਾ ਹੈ ਤਾਂ ਇਸ 55 ਦਿਨਾਂ ਤੋਂ ਬਾਅਦ ਜੇਕਰ ਉਸ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ

Update: 2024-12-26 03:41 GMT

SKM ਵਾਲੇ ਕਿਸਾਨ ਕੀ ਡੱਲੇਵਾਲ ਨੂੰ ਫੌਤ ਹੋਇਆ ਵੇਖਦੇ ਹਨ ?

(ਬਿਕਰਮਜੀਤ ਸਿੰਘ)

ਕਿਸਾਨ ਜਥੇਬੰਦੀ ਐਸਕੇਐਮ ਨੇ ਬੀਤੇ ਦਿਨੀ ਇਹ ਐਲਾਨ ਕੀਤਾ ਹੈ ਕਿ ਅਸੀਂ ਡੱਲੇਵਾਲ ਨਾਲ ਖੜੇ ਹੋਣ ਦਾ ਅਹਿਦ ਲਵਾਂਗੇ ਪਰ ਕਦੋਂ ਲਾਵਾਂਗੇ ?

ਉਹਨਾਂ ਨੇ ਆਖਿਆ ਹੈ ਕਿ ਅਸੀਂ ਅਗਲੇ ਮਹੀਨੇ ਯਾਨੀ ਕਿ ਜਨਵਰੀ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਾਂਗੇ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਮੁਲਾਕਾਤ ਸਹੀ ਸਮੇਂ ਹੋ ਰਹੀ ਹੈ । ਡੱਲੇਵਾਲ ਯਾਨੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਮਰਨ ਵਰਤ ਜਾਂ ਕਹਿ ਲੋ ਭੁੱਖ ਹੜਤਾਲ ਲਈ ਅੱਜ 30 ਦਿਨ ਹੋ ਗਏ ਹਨ । ਕੀ ਇੱਕ ਇਨਸਾਨ ਇੰਨੇ ਦਿਨ ਜਿੰਦਾ ਰਹਿ ਸਕਦਾ ਹੈ । ਐਸਕੇਐਮ ਵਾਲਿਆਂ ਨੇ ਆਖਿਆ ਹੈ ਕਿ ਅਸੀਂ ਜਨਵਰੀ ਵਿੱਚ ਰਾਸ਼ਟਰਪਤੀ ਨਾਲ ਮੁਲਾਕਾਤ ਕਰਾਂਗੇ।

ਸਾਇੰਸ ਅਤੇ ਡਾਕਟਰਾਂ ਦਾ ਇਹ ਐਲਾਨ ਹੈ ਕਿ ਇੱਕ ਬੰਦਾ 50 ਤੋਂ 55 ਦਿਨ ਤੱਕ ਜੇਕਰ ਭੁੱਖਾ ਰਹਿ ਕੇ ਜੀ ਸਕਦਾ ਹੈ ਤਾਂ ਇਸ 55 ਦਿਨਾਂ ਤੋਂ ਬਾਅਦ ਜੇਕਰ ਉਸ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾਵੇ ਤਾਂ ਵੀ ਦਵਾਈਆਂ ਦਾ ਅਸਰ ਹੋਣਾ ਲਗਭਗ ਨਾ ਮੁਮਕਿਨ ਹੁੰਦਾ ਹੈ । ਇਥੇ ਅਸੀਂ ਇਹ ਸਮਝ ਲਈਏ ਕਿ ਜੇ 55 ਦਿਨ ਹੋ ਗਏ ਤਾਂ ਡੱਲੇਵਾਲ ਸਾਹਿਬ ਫੌਤ ਹੋ ਸਕਦੇ ਹਨ ਜੇਕਰ ਉਹ ਆਪਣੀ ਭੁੱਖ ਹੜਤਾਲ ਨੂੰ ਜਾਰੀ ਰੱਖਦੇ ਹਨ।

ਇੱਥੇ ਇਹ ਵੇਖਣਾ ਹੈ ਕਿ ਐਸਕੇਐਮ ਵਾਲੇ ਜੋ ਉਹਨਾਂ ਨੇ ਐਲਾਨ ਕੀਤਾ ਹੈ ਕੀ ਉਹ ਕਿਸਾਨਾਂ ਨਾਲ ਨਿਆ ਹੈ?

ਜਦ ਕਿ ਚਾਹੀਦਾ ਤਾਂ ਇਹ ਸੀ ਕਿ ਇੱਕ ਮੁੱਠ ਹੋ ਜਾਂਦੇ । ਮੋਦੀ ਸਰਕਾਰ ਹਾਲ ਦੀ ਘੜੀ ਚੁੱਪ ਬੈਠੀ ਹੈ । ਉਹ ਕਿਸਾਨਾਂ ਬਾਰੇ ਕੁਝ ਨਹੀਂ ਆਖ ਰਹੀ ਪਰ ਇਥੇ ਤਰਾਸਦੀ ਇਹ ਹੈ ਕਿ ਕਿਸਾਨ ਜਥੇਬੰਦੀਆਂ ਵੀ ਜੇਕਰ ਇੱਕ ਮੁੱਠ ਨਹੀਂ ਹਨ ਤਾਂ ਮੋਦੀ ਸਾਹਿਬ ਵੇਖ ਕੇ ਵੀ ਇੱਕ ਤਰ੍ਹਾਂ ਨਾਲ ਮੁਸਕਰਾਉਂਦੇ ਤਾਂ ਹੋਣਗੇ ਹੀ ।

ਐਸਕੇਐਮ ਵਾਲਿਆਂ ਨੂੰ ਕੀ ਚਾਹੀਦਾ ਹੈ ? ਉਹ ਕੀ ਚਾਹੁੰਦੇ ਹਨ ? ਕੀ ਇਥੇ ਸਿਰਫ ਚੌਧਰ ਦੀ ਲੜਾਈ ਹੈ ? ਨਹੀਂ ਇਹ ਚੌਧਰ ਦੀ ਲੜਾਈ ਨਹੀਂ । ਇਹ ਕਿਸਾਨ ਜਥੇਬੰਦੀਆਂ ਦੀ ਕਿਸਾਨਾਂ ਦੀ ਮਜ਼ਦੂਰਾਂ ਦੀ ਮੰਗਾਂ ਦੀ ਗੱਲ ਹੋ ਰਹੀ ਹੈ । ਐਸਕੇਐਮ ਵਾਲੇ ਇਹ ਇੱਕ ਛੋਟੀ ਜਿਹੀ ਗੱਲ ਨੂੰ ਕਿਉਂ ਨਹੀਂ ਸਮਝ ਪਾ ਰਹੇ । ਐਸਕੇਐਮ ਵਾਲਿਆਂ ਨੇ ਹਾਲ ਦੀ ਘੜੀ ਆਖਿਆ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਵਿੱਚ ਹਾਂ ਮਤਲਬ ਕਿ ਕਿਸਾਨ ਅੰਦੋਲਨ ਦੇ ਹੱਕ ਵਿੱਚ ਹਾਂ । ਪਰ ਉਹ ਪੂਰੀ ਤਰਹਾਂ ਹੱਕ ਵਿੱਚ ਖੜੇ ਨਹੀਂ ।

ਹੁਣ ਵੇਖਣਾ ਤਾਂ ਇਹ ਹੈ ਕਿ ਕੀ ਇਹ ਜਗਜੀਤ ਸਿੰਘ ਡੱਲੇਵਾਲ ਆਪਣੀ ਭੁੱਖ ਹੜਤਾਲ ਦੇ ਕਾਰਨ ਫੌਤ ਹੋ ਜਾਣਗੇ ?ਜੇ ਹੋ ਗਏ, ਰੱਬ ਨਾ ਕਰੇ ਤਾਂ ਇਹ ਐਸਕੇਐਮ ਵਾਲੇ ਲੋਕਾਂ ਵਿੱਚ ਜਾ ਕੇ ਆਪਣਾ ਕੀ ਮੂੰਹ ਵਿਖਾਉਣਗੇ ।

--

Tags:    

Similar News