Nabha ਰਿਆਸਤ ਦੀ ਰਾਜਮਾਤਾ Dirgh Kaur (Kumkum) ਦਾ ਦੇਹਾਂਤ

Update: 2026-04-06 12:26 GMT

ਕਪੂਰਥਲਾ, 6 ਅਪ੍ਰੈਲ: ਪੰਜਾਬ ਦੀਆਂ ਇਤਿਹਾਸਕ ਰਿਆਸਤਾਂ ਵਿੱਚ ਮਹੱਤਵਪੂਰਨ ਸਥਾਨ ਰੱਖਣ ਵਾਲੀ ਨਾਭਾ ਰਿਆਸਤ ਦੀ ਮਾਣਯੋਗ ਸ਼ਖ਼ਸੀਅਤ ਰਾਜਮਾਤਾ ਦੀਰਘ ਕੌਰ (ਕੁਮਕੁਮ) ਦਾ 4 ਅਪ੍ਰੈਲ ਦੀ ਦੇਰ ਰਾਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਵਿਛੋੜੇ ਨਾਲ ਪੰਜਾਬ ਦੇ ਰਾਜਸੀ, ਧਾਰਮਿਕ ਅਤੇ ਸਮਾਜਕ ਵਰਗਾਂ ਵਿੱਚ ਗਹਿਰਾ ਸੋਗ ਪੈਦਾ ਹੋ ਗਿਆ ਹੈ।

ਰਾਜਮਾਤਾ ਜੀ ਦੇ ਦਿਹਾਂਤ ਨੂੰ ਸਿਰਫ਼ ਨਾਭਾ ਰਿਆਸਤ ਹੀ ਨਹੀਂ, ਸਗੋਂ ਪੂਰੇ ਪੰਜਾਬ ਦੀ ਰਾਜਸੀ ਅਤੇ ਸੱਭਿਆਚਾਰਕ ਵਿਰਾਸਤ ਲਈ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਸ਼ਖ਼ਸੀਅਤ ਵਿੱਚ ਰਾਜਸੀ ਗੰਭੀਰਤਾ, ਧਾਰਮਿਕ ਆਸਥਾ ਅਤੇ ਮਨੁੱਖਤਾ ਪ੍ਰਤੀ ਡੂੰਘੀ ਸਮਰਪਣ ਦੀ ਝਲਕ ਸੀ। ਰਾਜਮਾਤਾ ਜੀ ਦੀ ਜੀਵਨ ਸ਼ੈਲੀ ਬਹੁਤ ਸਾਦਗੀਪੂਰਨ ਸੀ। ਉਹ ਸਿਰਫ਼ ਰਾਜਸੀ ਪਰਿਵਾਰਾਂ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਆਮ ਲੋਕਾਂ ਵਿੱਚ ਵੀ ਉਨ੍ਹਾਂ ਪ੍ਰਤੀ ਵੱਡਾ ਸਤਿਕਾਰ ਸੀ।

ਪਰਿਵਾਰਕ ਅਤੇ ਇਤਿਹਾਸਕ ਰਿਸ਼ਤੇ

ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਨੇ ਦੱਸਿਆ ਕਿ ਰਾਜਮਾਤਾ ਜੀ ਦੇ ਉਨ੍ਹਾਂ ਦੇ ਪਰਿਵਾਰ ਨਾਲ ਪੁਰਾਤਨ ਅਤੇ ਨੇੜਲੇ ਸੰਬੰਧ ਸਨ, ਜੋ ਪੰਜਾਬ ਦੀਆਂ ਵੱਖ-ਵੱਖ ਰਿਆਸਤਾਂ ਵਿਚਲੇ ਇਤਿਹਾਸਕ ਨਾਤਿਆਂ ਨੂੰ ਦਰਸਾਉਂਦੇ ਹਨ।

ਰਾਜਮਾਤਾ ਜੀ ਸਿੱਖ ਧਰਮ ਨਾਲ ਡੂੰਘੀ ਤਰ੍ਹਾਂ ਜੁੜੀਆਂ ਹੋਈਆਂ ਸਨ ਅਤੇ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਸਰਗਰਮ ਭਾਗ ਲੈਂਦੀਆਂ ਰਹੀਆਂ। ਗੁਰਦੁਆਰਿਆਂ ਨਾਲ ਉਨ੍ਹਾਂ ਦੀ ਲਗਨ ਅਤੇ ਸੇਵਾ ਭਾਵਨਾ ਉਨ੍ਹਾਂ ਦੇ ਜੀਵਨ ਦਾ ਕੇਂਦਰ ਰਹੀ। ਇਸ ਤੋਂ ਇਲਾਵਾ, ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਗਰੀਬਾਂ ਦੀ ਭਲਾਈ ਲਈ ਕਈ ਉਪਰਾਲਿਆਂ ਨੂੰ ਉਤਸ਼ਾਹਿਤ ਕੀਤਾ।

Tags:    

Similar News