ਡੇਰਾ ਬਿਆਸ ਦੇ ਮੁਖੀ ਗੁਰਿੰਦਰ ਢਿੱਲੋਂ ਨੇ ਸਰਬਤ ਦੇ ਭਲੇ ਦੀ ਕੀਤੀ ਅਰਦਾਸ

ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਅਤੇ ਨਾ ਹੀ ਕਿਸੇ ਤਸਵੀਰ ਲਈ ਪੋਜ਼ ਦਿੱਤਾ, ਨਾ ਹੀ ਕੋਈ ਬਿਆਨ ਦਿੱਤਾ। ਉਨ੍ਹਾਂ ਦੀ ਹਾਜ਼ਰੀ ਵੇਲੇ ਸੱਚਖੰਡ

By :  Gill
Update: 2025-06-09 07:51 GMT

ਅੰਮ੍ਰਿਤਸਰ – ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਮੂਹ ਜਗਤ ਦੀ ਖੁਸ਼ਹਾਲੀ ਲਈ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਮੀਡੀਆ ਤੋਂ ਪੂਰੀ ਤਰ੍ਹਾਂ ਦੂਰੀ ਬਣਾਈ ਰੱਖੀ ਅਤੇ ਨਾ ਹੀ ਕਿਸੇ ਤਸਵੀਰ ਲਈ ਪੋਜ਼ ਦਿੱਤਾ, ਨਾ ਹੀ ਕੋਈ ਬਿਆਨ ਦਿੱਤਾ। ਉਨ੍ਹਾਂ ਦੀ ਹਾਜ਼ਰੀ ਵੇਲੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰਲੇ ਪਲਾਜ਼ੇ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਇਕੱਠੀ ਹੋ ਗਈ ਸੀ। ਮੱਥਾ ਟੇਕਣ ਤੋਂ ਬਾਅਦ, ਉਹ ਆਪਣੇ ਕਾਫਲੇ ਸਮੇਤ ਅਗਲੇ ਪੜਾਅ ਵੱਲ ਰਵਾਨਾ ਹੋ ਗਏ।



 


Tags:    

Similar News