ਸਰਦਾਰ ਅਜਮੇਰ ਸਿੰਘ ਨੱਤ ਦਾ ਦਿਹਾਂਤ
ਸਰਦਾਰ ਅਜਮੇਰ ਸਿੰਘ ਨੱਤ ਇੱਕ ਛੋਟੇ ਜਿਹੇ ਪਿੰਡ ਰਾਜੋਆਣਾ ਖ਼ੁਰਦ ਦੇ, ਇੱਕ ਸਾਧਾਰਨ ਪਰਿਵਾਰ ਵਿੱਚ ਪੈਦਾ ਹੋਏ। ਮੁਢਲੀ ਵਿੱਦਿਆ ਰਾਜੋਆਣੇ ਪਿੰਡ ਦੇ ਡੇਰੇ ਵਿੱਚੋਂ ਪ੍ਰਾਪਤ ਕੀਤੀ। ਫੇਰ ਹਲਵਾਰਾ ਸਕੂਲ, ਗੁਰੂਸਰ ਸੁਧਾਰ ਸਕੂਲ ਤੋਂ ਪੜ੍ਹਾਈ ਕਰ ਕੇ ਹੁਸ਼ਿਆਰਪੁਰ ਵਿਚਲੇ ਇੰਜਿਨੀਅਰਿੰਗ ਕਾਲਜ ਤੋਂ ਓਵਰਸੀਅਰ ਦੀ ਵਿੱਦਿਆ ਪ੍ਰਾਪਤ ਕੀਤੀ।
ਸਰਦਾਰ ਅਜਮੇਰ ਸਿੰਘ ਨੱਤ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੱਤੀ ਕਿ ਅਜਮੇਰ ਸਿੰਘ ਨੱਤ, ਆਪਣੀ ਜੀਵਨ ਯਾਤਰਾ ਮੁਕੰਮਲ ਕਰ ਕੇ ਵਾਹਿਗੁਰੂ ਜੀ ਦੇ ਚਰਨਾ ਵਿੱਚ ਜਾ ਬਿਰਾਜੇ ਨੇ।
1955 ਤੋਂ ਭਾਖੜਾ ਡੈਮ ਤੇ ਨੌਕਰੀ ਸ਼ੁਰੂ ਕੀਤੀ ਅਤੇ ਉੱਥੋਂ ਹੀ 1994 ਵਿੱਚ ਬਤੌਰ ਸਬ-ਡਿਵੀਜਨਲ ਔਫੀਸਰ ਰਿਟਾਇਰ ਹੋਏ।
ਪਰਿਵਾਰ ਅਨੁਸਾਰ ਡੈਡੀ ਜੀ ਫੁੱਟਬਾਲ, ਵਾਲੀਬਾਲ ਅਤੇ ਕਬੱਡੀ ਦੇ ਵਧੀਆ ਖਿਡਾਰੀ ਸਨ। ਨੰਗਲ ਦੇ ਗੁਰਦਵਾਰਾ ਸਾਹਿਬਾਨ ਦੀ ਸੇਵਾ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ ਵਾਲੇ ਸੇਵਾਦਾਰ ਸਨ। ਡੈਡੀ ਜੀ ਆਪਣੇ ਪਿੱਛੇ ਭਰਿਆ ਪਰਿਵਾਰ ਛੱਡ ਕੇ ਗਏ ਨੇ। ਆਪਣਾ ਜੀਵਨ ਉਨ੍ਹਾਂ ਨੇ ਗੁਰਸਿੱਖੀ ਨਿਯਮਾਂ ਅਨੁਸਾਰ ਜਿਉਣ ਦੀ ਕੋਸ਼ਿਸ਼ ਕੀਤੀ ਅਤੇ ਆਲੇ-ਦੁਆਲੇ ਸਿੱਖੀ ਦਾ ਪਸਾਰਾ ਅਤੇ ਪ੍ਰਚਾਰ ਕੀਤਾ।
ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਕਿ ਉਹ ਸਾਡੇ ਪਿਤਾ ਜੀ ਸਨ ਅਤੇ ਉਨ੍ਹਾਂ ਨੇ ਸਾਨੂੰ ਸੁਚੱਜਾ ਜੀਵਨ ਜਿਉਣ ਦਾ ਢੰਗ ਸਿਖਾਇਆ।
ਸਾਡੇ ਸਾਰੇ ਪਰਿਵਾਰ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ।