ਮਰੀ ਮੁਰਗੀ ਦਾ ਵੀ ਮਿਲੇਗਾ ਹੁਣ 100 ਰੁਪਏ ਮੁਆਵਜ਼ਾ: ਕੈਬਨਿਟ ਮੰਤਰੀ ਹਰਦੀਪ ਮੁੰਡੀਆਂ
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਵਿਧਾਨ ਸਭਾ ਵਿੱਚ ਐਲਾਨ ਕੀਤਾ ਗਿਆ ਹੈ ਕਿ ਹੜ੍ਹਾ ਵਿੱਚ ਮਰੀਆਂ ਬੱਕਰੀਆਂ ਦੇ ਚਾਰ ਹਜ਼ਾਰ ਰੁਪਏ ਅਤੇ ਮੁਰਗੀ ਮਰੀ ਦੇ 100 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।
ਚੰਡੀਗੜ੍ਹ (ਗੁਰਪਿਆਰ ਥਿੰਦ):- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਅੱਜ ਵਿਧਾਨ ਸਭਾ ਵਿੱਚ ਐਲਾਨ ਕੀਤਾ ਗਿਆ ਹੈ ਕਿ ਹੜ੍ਹਾ ਵਿੱਚ ਮਰੀਆਂ ਬੱਕਰੀਆਂ ਦੇ ਚਾਰ ਹਜ਼ਾਰ ਰੁਪਏ ਅਤੇ ਮੁਰਗੀ ਮਰੀ ਦੇ 100 ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।
ਉਨ੍ਹਾਂ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ, ਅਸੀਂ ਆਪਣੇ ਕੀਤੇ ਵਾਅਦੇ ਪੂਰੇ ਕਰ ਰਹੇ ਹਾਂ, ਬਲਕਿ ਵਿਰੋਧੀਆਂ ਕੋਲ ਸਿਵਾਏ ਸਿਆਸਤ ਕਰਨ ਤੋਂ ਹੋਰ ਕੋਈ ਮੁੱਦਾ ਨਹੀਂ ਹੈ। ਅਸੀਂ ਬੱਕਰੀ ਅਤੇ ਮੁਰਗੀ ਮਰੀ ਦਾ ਵੀ ਮੁਆਵਜ਼ਾ ਦਿਆਂਗੇ।
ਵਿਰੋਧੀ ਪਾਰਟੀਆਂ ਅਤੇ ਖ਼ਾਸ ਤੌਰ ਤੇ ਵਿਰੋਧੀ ਧਿਰ ਦੇ ਆਗੂ ਵੱਲੋਂ ਸੱਤਾ ਵਿੱਚ ਬੈਠੀ ਆਪ ਸਰਕਾਰ ਉੱਤੇ ਮੁਆਵਜ਼ੇ ਨੂੰ ਲੈ ਕਿ ਤੰਜ ਕਸੇ ਜਾਂਦੇ ਰਹੇ ਹਨ। ਪਰ ਹੁਣ ਆਪ ਸਰਕਾਰ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
ਹੜ੍ਹਾਂ ਦੇ ਦੌਰਾਨ ਪੰਜਾਬ ਵਿੱਚ ਪੰਜਾਬ ਪਸ਼ੂ ਪਾਲਣ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ 6515 ਪੰਛੀ ਅਤੇ 502 ਪਸ਼ੂਆਂ ਦੀ ਹੜ੍ਹਾਂ ਵਿੱਚ ਰੁੜ੍ਹਨ ਕਾਰਣ ਮੌਤ ਹੋ ਗਈ ਹੈ ਇਸ ਰਿਪੋਰਟ ਦੇ ਆਧਾਰ ਤੇ ਮਾਨ ਸਰਕਾਰ ਨੇ ਹੁਣ ਕਿਸਾਨਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।