ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦੀ ਅਜਨਾਲਾ ਅਦਾਲਤ ‘ਚ ਪੇਸ਼ੀ, ਰਿਮਾਂਡ ‘ਚ ਵਾਧਾ
ਹਾਲ ਹੀ ‘ਚ 7 ਸਾਥੀਆਂ ਨੂੰ ਐਨਐੱਸਏ (NSA) ਖਤਮ ਹੋਣ ਉਪਰੰਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ।
ਅੰਮ੍ਰਿਤਸਰ – ‘ਵਾਰਿਸ ਪੰਜਾਬ ਦੇ’ ਮੁਖੀ ਅਤੇ ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਅੱਜ ਅਜਨਾਲਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਰਿਮਾਂਡ 28 ਮਾਰਚ ਤੱਕ ਵਧਾ ਦਿੱਤਾ ਗਿਆ।
ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਉਣ ਮਗਰੋਂ ਰਿਮਾਂਡ ‘ਚ ਵਾਧਾ
ਹਾਲ ਹੀ ‘ਚ 7 ਸਾਥੀਆਂ ਨੂੰ ਐਨਐੱਸਏ (NSA) ਖਤਮ ਹੋਣ ਉਪਰੰਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ।
ਉਨ੍ਹਾਂ ਨੂੰ ਪਹਿਲਾਂ 4 ਦਿਨਾਂ ਰਿਮਾਂਡ ‘ਤੇ ਰੱਖਿਆ ਗਿਆ ਸੀ, ਜੋ ਅੱਜ ਪੂਰਾ ਹੋਣ ਉਪਰੰਤ ਇੱਕ ਵਾਰ ਫਿਰ ਵਧਾ ਦਿੱਤਾ ਗਿਆ।
ਅਮਨਦੀਪ ਅਮਨਾ ਨੂੰ ਵੀ ਅਜਨਾਲਾ ਥਾਣੇ ‘ਤੇ ਹਮਲੇ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕਰ, ਅੱਜ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ।
ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ, ਪਰ 3 ਦਿਨ ਮਿਲਿਆ
ਵਕੀਲ ਹਰਪਾਲ ਸਿੰਘ ਖਾਰਾ ਮੁਤਾਬਕ, ਪੁਲਿਸ ਨੇ 7 ਦਿਨਾਂ ਦਾ ਹੋਰ ਰਿਮਾਂਡ ਮੰਗਿਆ ਸੀ, ਪਰ ਅਦਾਲਤ ਨੇ 3 ਦਿਨ ਦਾ ਹੀ ਰਿਮਾਂਡ ਦਿੱਤਾ।
ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਪਾਲ ਵਲੋਂ ਬਣਾਈ ਗਈ ਫੌਜ ਬਾਰੇ ਜਾਣਕਾਰੀ ਲੈਣੀ ਹੈ।
ਪਿਛਲੀ ਵਾਰ ਪੁਲਿਸ ਨੇ ਕਿਹਾ ਸੀ ਕਿ ਉਨ੍ਹਾਂ ਕੋਲੋਂ ਹਥਿਆਰ ਅਤੇ ਵਾਹਨ ਬਰਾਮਦ ਕਰਣੇ ਹਨ, ਪਰ ਹੁਣ ਤੱਕ ਪੁਲਿਸ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲੀ।
ਅੰਮ੍ਰਿਤਪਾਲ ਦੇ ਹੋਰ ਸਾਥੀ ਵੀ ਆ ਰਹੇ ਪੰਜਾਬ
ਅੰਮ੍ਰਿਤਪਾਲ ਦੇ ਹੋਰ ਸਾਥੀ ਵਰਿੰਦਰ ਫੌਜੀ ਦਾ ਵੀ ਐਨਐੱਸਏ ਖਤਮ ਕਰ, ਉਹ ਵੀ ਜਲਦ ਪੰਜਾਬ ਆਉਣ ਵਾਲਾ ਹੈ।
22 ਅਪ੍ਰੈਲ ਤੋਂ ਬਾਅਦ, ਅੰਮ੍ਰਿਤਪਾਲ ਸਿੰਘ ਨੂੰ ਵੀ ਪੰਜਾਬ ਲਿਆਂਦਾ ਜਾ ਸਕਦਾ ਹੈ।
ਡਿਬਰੂਗੜ੍ਹ ਜੇਲ੍ਹ ‘ਚ ਹੁਣ ਸਿਰਫ਼ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸਾਥੀ ਪੱਪਲਪ੍ਰੀਤ ਸਿੰਘ ਬਚੇ ਹਨ, ਜਦਕਿ ਬਾਕੀ ਹੋਰ ਸਾਥੀਆਂ ਨੂੰ ਅਜਨਾਲਾ ਜੇਲ੍ਹ ‘ਚ ਸ਼ਿਫਟ ਕਰ ਦਿੱਤਾ ਗਿਆ ਹੈ।
👉 ਅਗਲੇ ਕੁਝ ਦਿਨਾਂ ‘ਚ ਅੰਮ੍ਰਿਤਪਾਲ ਸਿੰਘ ਦੀ ਵੀ ਪੰਜਾਬ ਵਾਪਸੀ ਦੀ ਉਮੀਦ ਹੈ।