ਰਾਜਸਥਾਨ : ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਬਾਅਦ ਰਾਜਸਥਾਨ ਵਿੱਚ ਵੀ ਟਰੇਨ ਪਲਟਣ ਦੀ ਸਾਜ਼ਿਸ਼ ਨਾਕਾਮ ਹੋ ਗਈ ਹੈ। ਰਾਜਸਥਾਨ ਦੇ ਅਜਮੇਰ 'ਚ ਰੇਲਵੇ ਟ੍ਰੈਕ 'ਤੇ 70 ਕਿਲੋ ਵਜ਼ਨ ਦਾ ਸੀਮਿੰਟ ਬਲਾਕ ਬਰਾਮਦ ਹੋਇਆ ਹੈ। ਪੁਲਿਸ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੇਲਗੱਡੀ ਨੂੰ ਪਲਟਾਉਣ ਦੀ ਇਹ ਸਾਜ਼ਿਸ਼ ਫੁਲੇਰਾ-ਅਹਿਮਦਾਬਾਦ ਰੂਟ 'ਤੇ ਰਚੀ ਗਈ ਸੀ। ਸਰਧਨਾ ਅਤੇ ਬਾਂਗੜ ਗ੍ਰਾਮ ਸਟੇਸ਼ਨ ਦੇ ਵਿਚਕਾਰ ਟ੍ਰੈਕ 'ਤੇ ਸੀਮਿੰਟ ਦਾ ਵੱਡਾ ਬਲਾਕ ਪਾਇਆ ਗਿਆ। ਇਸ ਦਾ ਭਾਰ ਲਗਭਗ 70 ਕਿਲੋ ਦੱਸਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬਲਾਕ ਟਰੇਨ ਦੇ ਇੰਜਣ ਨਾਲ ਟਕਰਾ ਗਿਆ ਸੀ। ਖੁਸ਼ਕਿਸਮਤੀ ਇਹ ਰਹੀ ਕਿ ਟੱਕਰ ਕਾਰਨ ਬਲਾਕ ਟੁੱਟ ਗਿਆ ਅਤੇ ਟਰੇਨ ਸੁਰੱਖਿਅਤ ਲੰਘ ਗਈ।
ਟਰੈਕ 'ਤੇ ਸੀਮਿੰਟ ਬਲਾਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਆਰਪੀਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ। ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।