ਹੈਦਰਾਬਾਦ : ਸਾਊਥ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਨਾਗਾਰਜੁਨ ਇਸ ਸਮੇਂ ਵਿਵਾਦਾਂ 'ਚ ਘਿਰੇ ਹੋਏ ਹਨ। ਦਰਅਸਲ, ਸੁਪਰਸਟਾਰ ਨਾਗਾਰਜੁਨ ਅਕੀਨੇਨੀ ਦੇ ਖਿਲਾਫ ਹੈਦਰਾਬਾਦ ਦੇ ਮਾਧਾਪੁਰ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਹੈ ਜਿਸ ਵਿੱਚ ਉਨ੍ਹਾਂ ਉੱਤੇ ਨਜਾਇਜ਼ ਜ਼ਮੀਨੀ ਕਬਜ਼ੇ ਦਾ ਇਲਜ਼ਾਮ ਲਗਾਇਆ ਗਿਆ ਹੈ।
ਇਹ ਸ਼ਿਕਾਇਤ ਐਨਜੀਓ ਜਨਮ ਕੋਸਮ ਮਨਸਾਕਸ਼ੀ ਫਾਊਂਡੇਸ਼ਨ ਦੇ ਪ੍ਰਧਾਨ ਕਾਸ਼ੀਰੇਡੀ ਭਾਸਕਰ ਰੈਡੀ ਨੇ ਕੀਤੀ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਨਾਗਾਰਜੁਨ ਨੇ ਗੈਰ-ਕਾਨੂੰਨੀ ਢੰਗ ਨਾਲ ਐੱਨ ਕਨਵੈਨਸ਼ਨ ਸੈਂਟਰ ਦਾ ਨਿਰਮਾਣ ਕੀਤਾ ਸੀ, ਜਿਸ ਨੂੰ ਅਗਸਤ 'ਚ ਢਾਹ ਦਿੱਤਾ ਗਿਆ ਸੀ ਅਤੇ ਇਸ ਦੀ ਕੀਮਤ ਸੈਂਕੜੇ ਕਰੋੜ ਰੁਪਏ ਸੀ। ਕਥਿਤ ਤੌਰ 'ਤੇ ਵਿਵਾਦ ਵਾਲੀ ਜ਼ਮੀਨ ਥੰਮੀਕੁੰਟਾ ਝੀਲ ਦੇ ਪੂਰੇ ਟੈਂਕ ਪੱਧਰ ਅਤੇ ਬਫਰ ਜ਼ੋਨ ਦੇ ਅਧੀਨ ਆਉਂਦੀ ਹੈ।