SEBI ਚੇਅਰਪਰਸਨ ਨੂੰ ਸਰਕਾਰ ਤੋਂ ਕਲੀਨ ਚਿੱਟ, ਹਿੰਡਨਬਰਗ ਨੇ ਲਾਏ ਸਨ ਦੋਸ਼

Update: 2024-10-22 08:54 GMT

ਅਡਾਨੀ ਗਰੁੱਪ ਨਾਲ ਮਿਲ ਕੇ ਵਿਦੇਸ਼ ਵਿਚ ਫੰਡਾਂ ਦੇ ਘਾਲੇ-ਮਾਲੇ ਦੇ ਲੱਗੇ ਸਨ ਦੋਸ਼

ਨਵੀਂ ਦਿੱਲੀ : ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਨੂੰ ਸਰਕਾਰ ਤੋਂ ਕਲੀਨ ਚਿੱਟ ਮਿਲ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ ਹੈ। ਇਸ ਖ਼ਬਰ ਮੁਤਾਬਕ ਮਾਧਬੀ ਬੁੱਚ 'ਤੇ ਲੱਗੇ ਦੋਸ਼ਾਂ ਦੀ ਜਾਂਚ 'ਚ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਉਹ ਹੁਣ ਆਪਣਾ ਕਾਰਜਕਾਲ ਪੂਰਾ ਕਰੇਗੀ ਜੋ ਫਰਵਰੀ 2025 ਵਿੱਚ ਖਤਮ ਹੋਵੇਗਾ।

ਸੂਤਰਾਂ ਨੇ ਕਿਹਾ ਕਿ ਅਮਰੀਕੀ ਸ਼ਾਰਟ-ਸੇਲਰ ਹਿੰਡਨਬਰਗ ਰਿਸਰਚ ਅਤੇ ਕਾਂਗਰਸ ਪਾਰਟੀ ਵੱਲੋਂ ਸੇਬੀ ਮੁਖੀ ਵਿਰੁੱਧ ਹਿੱਤਾਂ ਦੇ ਟਕਰਾਅ ਅਤੇ ਵਿੱਤੀ ਦੁਰਵਿਹਾਰ ਦੇ ਗੰਭੀਰ ਦੋਸ਼ ਲਾਏ ਜਾਣ ਤੋਂ ਬਾਅਦ ਜਾਂਚ ਦੀ ਲੋੜ ਪਈ। ਬੁਚ ਨੂੰ ਹਿੱਤਾਂ ਦੇ ਟਕਰਾਅ ਅਤੇ ਵਿੱਤੀ ਦੁਰਵਿਹਾਰ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ।

ਹਾਲ ਹੀ 'ਚ ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ 'ਚ ਅਡਾਨੀ ਗਰੁੱਪ, ਬਾਜ਼ਾਰ ਰੈਗੂਲੇਟਰੀ ਸੇਬੀ ਦੀ ਮੁਖੀ ਮਾਧਵੀ ਪੁਰੀ ਬੁਚ 'ਤੇ ਕਈ ਦੋਸ਼ ਲਗਾਏ ਹਨ। ਹਿੰਡਨਬਰਗ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਉਸ ਦੇ ਪਤੀ ਧਬਲ ਬੁਚ ਨੇ ਬਰਮੂਡਾ ਅਤੇ ਮਾਰੀਸ਼ਸ 'ਚ ਅਣਦੱਸੇ ਆਫਸ਼ੋਰ ਫੰਡਾਂ 'ਚ ਅਣਐਲਾਨੀ ਨਿਵੇਸ਼ ਕੀਤਾ ਸੀ। ਉਨ੍ਹਾਂ ਕਿਹਾ ਕਿ ਇਹ ਉਹੀ ਫੰਡ ਹਨ ਜਿਨ੍ਹਾਂ ਦੀ ਵਰਤੋਂ ਵਿਨੋਦ ਅਡਾਨੀ ਨੇ ਕਥਿਤ ਤੌਰ 'ਤੇ ਪੈਸੇ ਦੀ ਗਬਨ ਕਰਨ ਅਤੇ ਸਮੂਹ ਕੰਪਨੀਆਂ ਦੇ ਸ਼ੇਅਰਾਂ ਦੀਆਂ ਕੀਮਤਾਂ ਵਧਾਉਣ ਲਈ ਕੀਤੀ ਸੀ। ਵਿਨੋਦ ਅਡਾਨੀ ਅਡਾਨੀ ਗਰੁੱਪ ਦੇ ਚੇਅਰਪਰਸਨ ਗੌਤਮ ਅਡਾਨੀ ਦੇ ਵੱਡੇ ਭਰਾ ਹਨ।

Tags:    

Similar News