ਇਸਾਈ ਭਾਈਚਾਰਾ ਪਹੁੰਚਿਆ ਸਿੱਧੂੂੂ ਮੂੂਸੇਵਾਲੇ ਦੀ ਹਵੇਲੀ, ਚਰਨ ਕੌਰ ਨਾਲ ਕੀਤੀ ਗੱਲਬਾਤ
ਬੀਤੇ ਕੱਲ੍ਹ ਈਸਾਈ ਭਾਈਚਾਰੇ ਵੱਲੋਂ ਪੰਜਾਬ ਬਚਾਓ ਮੋਰਚਾ ਦੀ ਤੇਜਸਵੀ ਮਿਨਹਾਸ ਅਤੇ ਭਾਨਾ ਸਿੱਧੂ ਖ਼ਿਲਾਫ਼ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੇ ਪੁਤਲੇ ਵੀ ਫੂਕੇ ਗਏ। ਭਾਈਚਾਰਾ ਵੱਲੋਂ ਤੀਜਾ ਪੁਤਲਾ ਵੀ ਫੂਕਿਆ ਗਿਆ ਜਿਸ 'ਤੇ ਗਲਤੀ ਨਾਲ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਦੀ ਤਸਵੀਰ ਲਗਾ ਦਿੱਤੀ ਗਈ।
By : Gurpiar Thind
Update: 2025-12-13 12:41 GMT
ਮਾਨਸਾ : ਬੀਤੇ ਕੱਲ੍ਹ ਈਸਾਈ ਭਾਈਚਾਰੇ ਵੱਲੋਂ ਪੰਜਾਬ ਬਚਾਓ ਮੋਰਚਾ ਦੀ ਤੇਜਸਵੀ ਮਿਨਹਾਸ ਅਤੇ ਭਾਨਾ ਸਿੱਧੂ ਖ਼ਿਲਾਫ਼ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ, ਜਿੱਥੇ ਉਨ੍ਹਾਂ ਦੇ ਪੁਤਲੇ ਵੀ ਫੂਕੇ ਗਏ। ਭਾਈਚਾਰਾ ਵੱਲੋਂ ਤੀਜਾ ਪੁਤਲਾ ਵੀ ਫੂਕਿਆ ਗਿਆ ਜਿਸ 'ਤੇ ਗਲਤੀ ਨਾਲ ਸਿੱਧੂ ਮੂਸੇ ਵਾਲੇ ਦੀ ਮਾਤਾ ਚਰਨ ਕੌਰ ਦੀ ਤਸਵੀਰ ਲਗਾ ਦਿੱਤੀ ਗਈ।
ਇਸ ਸਬੰਧੀ ਵਕੀਲਾਂ ਵੱਲੋਂ ਚਰਨ ਕੌਰ ਵੱਲੋਂ ਗਲੋਬਲ ਐਕਸ਼ਨ ਕਮੇਟੀ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਸੀ। ਇਸ ਤੋਂ ਬਾਅਦ ਅੱਜ ਗਲੋਬਲ ਐਕਸ਼ਨ ਕਮੇਟੀ ਦੇ ਸਾਰੇ ਮੈਂਬਰ ਸਿੱਧੂ ਮੂਸੇ ਵਾਲਾ ਦੇ ਘਰ ਗਏ। ਜਿੱਥੇ ਉਹ ਗਾਇਕ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਮਿਲੇ। ਜਿਸ ਦੌਰਾਨ ਇਸਾਈ ਭਾਈਚਾਰੇ ਨੇ ਪਰਿਵਾਰ ਨਾਲ ਗੱਲਬਾਤ ਕਰਕੇ ਸਾਰੇ ਮਤਭੇਦ ਦੂਰ ਕੀਤੇ।
ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਵੀ ਕਿਹਾ ਕਿ ਇਸ ਵਿਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ।