ਚਾਰਧਾਮ ਯਾਤਰਾ ਮੁੜ ਸ਼ੁਰੂ, ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ
ਇਹ ਸ਼ਰਧਾਲੂ ਪਿਛਲੇ 5 ਦਿਨਾਂ ਤੋਂ ਯਾਤਰਾ ਦੇ ਮੁੜ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ।
ਉਤਰਾਖੰਡ ਵਿੱਚ ਲਗਾਤਾਰ ਮੀਂਹ ਅਤੇ ਖਰਾਬ ਮੌਸਮ ਕਾਰਨ ਰੋਕੀ ਗਈ ਚਾਰਧਾਮ ਯਾਤਰਾ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਯਾਤਰਾ 1 ਤੋਂ 5 ਸਤੰਬਰ ਤੱਕ ਮੁਲਤਵੀ ਕੀਤੀ ਗਈ ਸੀ, ਪਰ ਹੁਣ 6 ਸਤੰਬਰ ਤੋਂ ਮੁੜ ਖੋਲ੍ਹ ਦਿੱਤੀ ਗਈ ਹੈ।
उत्तराखंड: खराब मौसम और लगातार बारिश के कारण 1 से 5 सितंबर तक रोकी गई चारधाम यात्रा का पंजीकरण और संचालन आज से फिर से शुरू किया जा रहा है। pic.twitter.com/kBKahhGblO
— ANI_HindiNews (@AHindinews) September 6, 2025
ਯਾਤਰਾ ਲਈ ਰਜਿਸਟ੍ਰੇਸ਼ਨ ਅਤੇ ਸ਼ਰਧਾਲੂਆਂ ਦੀ ਉਤਸਾਹ
ਯਾਤਰਾ ਮੁੜ ਸ਼ੁਰੂ ਹੋਣ ਦਾ ਐਲਾਨ ਹੁੰਦਿਆਂ ਹੀ ਸ਼ਰਧਾਲੂਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਰਿਸ਼ੀਕੇਸ਼ ਵਿੱਚ 200 ਤੋਂ ਵੱਧ ਸ਼ਰਧਾਲੂਆਂ ਨੇ ਤੁਰੰਤ ਰਜਿਸਟ੍ਰੇਸ਼ਨ ਕਰਵਾਈ ਅਤੇ ਬਦਰੀਨਾਥ ਅਤੇ ਕੇਦਾਰਨਾਥ ਲਈ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਇਹ ਸ਼ਰਧਾਲੂ ਪਿਛਲੇ 5 ਦਿਨਾਂ ਤੋਂ ਯਾਤਰਾ ਦੇ ਮੁੜ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਸਨ।
ਯਾਤਰਾ ਰੋਕਣ ਦਾ ਕਾਰਨ
ਉਤਰਾਖੰਡ ਵਿੱਚ ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਸਰਕਾਰ ਨੇ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਯਾਤਰਾ 'ਤੇ ਅਸਥਾਈ ਪਾਬੰਦੀ ਲਗਾਈ ਸੀ। ਇਸ ਦੌਰਾਨ ਕਈ ਥਾਵਾਂ 'ਤੇ ਰਸਤੇ ਬੰਦ ਹੋ ਗਏ ਸਨ। ਹੁਣ ਜਦੋਂ ਮੌਸਮ ਆਮ ਹੋ ਗਿਆ ਹੈ ਅਤੇ ਰਸਤੇ ਸੁਰੱਖਿਅਤ ਹਨ, ਤਾਂ ਪ੍ਰਸ਼ਾਸਨ ਨੇ ਯਾਤਰਾ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਹਾਲਾਂਕਿ, ਯਾਤਰੀਆਂ ਨੂੰ ਅਜੇ ਵੀ ਮੌਸਮ ਦੀ ਸਲਾਹ ਦੀ ਪਾਲਣਾ ਕਰਨ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ।