ਕੰਟੇਨਰ ਅੰਦਰ ਕਾਰ, ਇਸ ਤਰ੍ਹਾਂ ATM ਲੁੱਟਣ ਵਾਲੇ ਗਿਰੋਹ ਦਾ ਹੋਇਆ ਪਰਦਾਫਾਸ਼

Update: 2024-09-28 12:33 GMT

ਕੇਰਲ : ਕੇਰਲ ਵਿੱਚ ਸਭ ਤੋਂ ਵੱਡੀ ਸੀਰੀਅਲ ATM ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਏਟੀਐਮ ਲੁੱਟਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਪਿੱਛਾ ਕਰਕੇ ਛੇ ਡਾਕੂਆਂ ਨੂੰ ਕਾਬੂ ਕਰ ਲਿਆ ਅਤੇ ਇੱਕ ਨੂੰ ਗੋਲੀ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਲੁੱਟ ਵਿੱਚ ਵਰਤੀ ਗਈ ਕਾਰ ਅਤੇ ਕੰਟੇਨਰ ਟਰੱਕ ਨੂੰ ਜ਼ਬਤ ਕਰ ਲਿਆ ਗਿਆ ਹੈ।

ਕੇਰਲ ਦੇ ਤ੍ਰਿਸ਼ੂਰ ਵਿੱਚ ਇੱਕ ਗਰੋਹ ਨੇ ਪਹਿਲਾਂ ਗੈਸ ਕਟਰ ਨਾਲ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਤਿੰਨ ATM ਕੱਟੇ ਅਤੇ ਫਿਰ ਕਰੀਬ 70 ਲੱਖ ਰੁਪਏ ਲੁੱਟ ਲਏ। ਇਸ ਘਟਨਾ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਅਤੇ ਦੋਸ਼ੀਆਂ ਤੱਕ ਪਹੁੰਚ ਗਈ। ਤਾਮਿਲਨਾਡੂ ਦੇ ਨਮਕਕਲ ਜ਼ਿਲੇ 'ਚ ਪੁਲਸ ਨੂੰ ਵੱਡੀ ਸਫਲਤਾ ਮਿਲੀ ਹੈ। ਇਸ ਬਾਰੇ ਸਲੇਮ ਰੇਂਜ ਦੇ ਡੀਆਈਜੀ ਈਐਸ ਉਮਾ ਨੇ ਦੱਸਿਆ ਕਿ ਗਰੋਹ ਦੇ ਮੈਂਬਰ ਦੋ ਵੱਖ-ਵੱਖ ਗਰੁੱਪਾਂ ਵਿੱਚ ਮੌਕੇ ’ਤੇ ਪੁੱਜੇ। ਇੱਕ ਗਰੁੱਪ ਕੰਟੇਨਰ ਅਤੇ ਦੂਜਾ ਕਾਰ ਰਾਹੀਂ ਆਇਆ। ਇਹ ਲੋਕ ਹਰਿਆਣਾ ਤੋਂ ਤ੍ਰਿਸੂਰ 'ਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ।

ਉਨ੍ਹਾਂ ਅੱਗੇ ਦੱਸਿਆ ਕਿ ਏਟੀਐਮ ਲੁੱਟ ਦੀ ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਤਾਮਿਲਨਾਡੂ ਭੱਜ ਗਏ ਸਨ। ਤ੍ਰਿਸ਼ੂਰ ਪੁਲਿਸ ਨੂੰ ਸੂਚਨਾ ਮਿਲਣ ਦੇ ਬਾਅਦ ਨਮਕਕਲ ਪੁਲਿਸ ਨੇ ਰਾਜਸਥਾਨ ਨੰਬਰ ਦੇ ਦਰਜ ਹੋਏ ਕੰਟੇਨਰ ਟਰੱਕ ਦਾ ਪਿੱਛਾ ਕੀਤਾ। ਪਹਿਲਾਂ ਪੁਲੀਸ ਨੇ ਰੁਕਣ ਦਾ ਇਸ਼ਾਰਾ ਕੀਤਾ ਪਰ ਗੱਡੀ ਨਾ ਰੁਕੀ। ਇਸ ’ਤੇ ਵਾਧੂ ਪੁਲੀਸ ਫੋਰਸ ਭੇਜ ਕੇ ਟਰੱਕ ਨੂੰ ਰੋਕ ਲਿਆ ਗਿਆ। ਇਸ ਦੌਰਾਨ ਬਦਮਾਸ਼ਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੁਲਸ ਨੇ ਦੋ ਦੋਸ਼ੀਆਂ ਨੂੰ ਗੋਲੀ ਮਾਰ ਦਿੱਤੀ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੂਜਾ ਜ਼ਖਮੀ ਹੋ ਗਿਆ।

ਨਮਕੱਲ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਨੂੰ ਮਾਰ ਦਿੱਤਾ ਹੈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਿਰੋਹ ਨੂੰ ਨਮਕਕਲ ਦੇ ਕੁਮਾਰਪਾਲਯਾਮ ਇਲਾਕੇ ਵਿੱਚ ਉਦੋਂ ਫੜਿਆ ਗਿਆ ਜਦੋਂ ਇਹ ਕਈ ਵਾਹਨਾਂ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੰਟੇਨਰ ਜ਼ਬਤ ਕੀਤਾ ਗਿਆ, ਜਿਸ ਦੇ ਅੰਦਰੋਂ ਇਕ ਕਾਰ ਮਿਲੀ, ਜਿਸ ਦੀ ਲੁੱਟ ਵਿਚ ਵਰਤੋਂ ਕੀਤੀ ਗਈ ਸੀ। ਸਾਰੇ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਹਨ।

Tags:    

Similar News