Breaking : ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ

Update: 2024-11-17 03:05 GMT

ਸਰੀ : ਕੈਨੇਡਾ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਉਹ ਦੇਸ਼ ਵਿਚ ਰਹਿ ਰਹੇ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ। ਅਜਿਹੇ ਲੋਕਾਂ ਨੂੰ ਸਮਾਂ ਦਿੱਤਾ ਗਿਆ ਹੈ ਕਿ ਉਹ ਆਪਣੇ ਵਤਨ ਪਰਤ ਜਾਣ ਪਰ ਜੇ ਉਹ ਅਜਿਹਾ ਨਹੀ ਕਰਦੇ ਤਾਂ ਉਨਾਂ ਨੂੰ ਸਰਕਾਰ ਡਿਪੋਰਟ ਕਰੇਗੀ।

ਇਸ ਦੇ ਨਾਲ ਹੀ ਸਰਕਾਰ ਨੇ ਆਖਿਆ ਹੈ ਕਿ ਅਜਿਹਾ ਕਰਨ ਨਾਲ ਦੇਸ਼ ਵਿਚ ਪੱਕੇ ਵਾਸੀਆਂ ਨੂੰ ਕੰਮ ਕਾਰ ਦੀ ਉਚੀ ਅਦਾਇਗੀ ਵੀ ਮਿਲ ਸਕੇਗੀ।

ਇਸ ਸਬੰਧੀ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਅੱਸੀ ਹੁਣ ਵੱਡੇ ਪੱਧਰ ਉਤੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਜਾ ਰਹੇ ਹਾਂ। ਇਸ ਤਰ੍ਹਾਂ ਨਵੇਂ ਸਾਲ ਤੱਕ ਆਰਜੀ ਪ੍ਰਵਾਸੀਆਂ ਦੀ ਗਿਣਤੀ ਹੋਰ ਘਟ ਜਾਵੇਗੀ। ਉਨ੍ਹਾ ਇਹ ਵੀ ਆਖਿਆ ਕਿ ਸਸਤੇ ਮਜ਼ਦੂਰ ਮਿਲਣੇ ਹੁਣ ਬੀਤੇ ਸਮੇਂ ਗਲ ਬਣ ਜਾਵੇਗੀ।

Tags:    

Similar News