ਕੈਨੇਡਾ: ਪੀਲ ਪੁਲਿਸ ਨੇ ਬਰੈਂਪਟਨ ਮੰਦਰ ਝਗੜੇ ਦੀ ਵੀਡੀਓ ਵਿੱਚ ਦਿਖਾਈ ਦਿੱਤੇ ਅਧਿਕਾਰੀ ਨੂੰ ਕਰ ਦਿੱਤਾ ਬਰੀ

Update: 2024-11-15 05:45 GMT

ਬਰੈਂਪਟਨ : ਕੈਨੇਡਾ ਵਿੱਚ ਪੀਲ ਪੁਲਿਸ ਨੇ ਵੀਰਵਾਰ ਨੂੰ ਸਪੱਸ਼ਟ ਕੀਤਾ ਕਿ ਬਰੈਂਪਟਨ ਦੇ ਮੰਦਰ ਵਿੱਚ ਕਥਿਤ ਖਾਲਿਸਤਾਨੀ ਹਮਲੇ ਦੌਰਾਨ ਪ੍ਰਦਰਸ਼ਨਕਾਰੀਆਂ ਨਾਲ ਝਗੜੇ ਵਿੱਚ ਸ਼ਾਮਲ ਇੱਕ ਅਧਿਕਾਰੀ ਨੇ ਆਪਣੀ ਡਿਊਟੀ ਨੂੰ ਹੀ ਪੂਰਾ ਕੀਤਾ ਸੀ ਇਸ ਲਈ ਉਸ ਨੂੰ ਕੇਸ ਵਿਚੋ ਬਰੀ ਕਰ ਦਿੱਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਅਧਿਕਾਰੀ ਦਾ ਕੋਈ ਕਸੂਰ ਨਹੀਂ ਸੀ, ਇਹ ਕਹਿੰਦੇ ਹੋਏ ਕਿ ਉਸਨੇ "ਆਪਣੇ ਫਰਜ਼ਾਂ ਦੀ ਕਾਨੂੰਨੀ ਪਾਲਣਾ ਦੇ ਅੰਦਰ ਕੰਮ ਕੀਤਾ"। ਕੈਨੇਡਾ ਪੁਲਿਸ ਅਨੁਸਾਰ ਇਹ ਪੁਲਿਸ ਅਧਿਕਾਰੀ ਦਰਅਸਲ ਭੀੜ ਨੂੰ ਕਾਬੂ ਕਰਨ ਦੀ ਕੋਸ਼ਸ਼ ਕਰ ਰਿਹਾ ਸੀ। ਇਥੇ ਦਸ ਦਈਏ ਕਿ ਇਸ ਪੁਲਿਸ ਅਧਿਕਾਰੀ ਉਤੇ ਦੋਸ਼ ਲੱਗੇ ਸਨ ਕਿ ਇਹ ਪ੍ਰਦਰਸ਼ਨਕਾਰੀਆਂ ਨਾਲ ਰਲਿਆ ਹੋਇਆ ਸੀ।

Tags:    

Similar News