ਕੈਨੇਡਾ: ਭਾਰਤੀ ਨਾਗਰਿਕ ਦੀ ਚਾਕੂ ਮਾਰ ਕੇ ਹੱਤਿਆ, ਇੱਕ ਸ਼ੱਕੀ ਗ੍ਰਿਫ਼ਤਾਰ
ਭਾਰਤੀ ਦੂਤਾਵਾਸ ਨੇ ਆਪਣੇ ਬਿਆਨ ਵਿੱਚ ਕਿਹਾ, “ਰੌਕਲੈਂਡ ਵਿੱਚ ਚਾਕੂ ਮਾਰਨ ਦੀ ਘਟਨਾ ਵਿੱਚ ਇੱਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ। ਪੁਲਿਸ ਵੱਲੋਂ ਇੱਕ ਸ਼ੱਕੀ
ਟੋਰਾਂਟੋ/ਕਲੇਰੈਂਸ-ਰੌਕਲੈਂਡ
ਕੈਨੇਡਾ ਦੇ ਓਨਟਾਰੀਓ ਸੂਬੇ ਦੇ ਰੌਕਲੈਂਡ ਇਲਾਕੇ 'ਚ ਇੱਕ ਭਾਰਤੀ ਨਾਗਰਿਕ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ ਗਈ । ਭਾਰਤੀ ਦੂਤਾਵਾਸ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ।
ਭਾਰਤੀ ਦੂਤਾਵਾਸ ਨੇ ਆਪਣੇ ਬਿਆਨ ਵਿੱਚ ਕਿਹਾ, “ਰੌਕਲੈਂਡ ਵਿੱਚ ਚਾਕੂ ਮਾਰਨ ਦੀ ਘਟਨਾ ਵਿੱਚ ਇੱਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ਤੋਂ ਅਸੀਂ ਬਹੁਤ ਦੁਖੀ ਹਾਂ। ਪੁਲਿਸ ਵੱਲੋਂ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਸੀਂ ਸਥਾਨਕ ਭਾਈਚਾਰੇ ਰਾਹੀਂ ਪਰਿਵਾਰ ਦੀ ਪੂਰੀ ਮਦਦ ਕਰ ਰਹੇ ਹਾਂ।”
ਮੀਡੀਆ ਰਿਪੋਰਟਾਂ ਵਿੱਚ ਗੋਲੀਬਾਰੀ ਦੀ ਵੀ ਚਰਚਾ
ਇਸੇ ਦਿਨ ਸਵੇਰੇ ਕਲੇਰੈਂਸ-ਰੌਕਲੈਂਡ 'ਚ ਹੋਈ ਇਕ ਹੋਰ ਘਟਨਾ—ਗੋਲੀਬਾਰੀ ਵਿੱਚ ਵੀ ਇੱਕ ਵਿਅਕਤੀ ਦੀ ਮੌਤ ਅਤੇ ਇੱਕ ਦੀ ਗ੍ਰਿਫ਼ਤਾਰੀ ਹੋਈ ਹੈ। ਹਾਲਾਂਕਿ, ਇਨੀਂ ਦੋ ਘਟਨਾਵਾਂ ਵਿੱਚ ਕੋਈ ਸੰਬੰਧ ਹੈ ਜਾਂ ਨਹੀਂ, ਇਸ ਦੀ ਪੁਸ਼ਟੀ ਹਜੇ ਤੱਕ ਨਹੀਂ ਹੋਈ।
ਪੁਲਿਸ ਵੱਲੋਂ ਅਧਿਕਾਰਿਕ ਬਿਆਨ ਦੀ ਉਡੀਕ
ਮੌਕਿਆਂ ਦੀ ਜਾਂਚ ਜਾਰੀ ਹੈ ਅਤੇ ਉੱਥੋਂ ਦੀ ਪੁਲਿਸ ਵੱਲੋਂ ਹਜੇ ਤੱਕ ਹੱਤਿਆ ਦੀ ਕਾਰਨਵਾਰੀ ਜਾਂ ਪੀੜਤ ਦੀ ਪਛਾਣ ਸਬੰਧੀ ਕੋਈ ਵਿਸਥਾਰ ਸਾਂਝਾ ਨਹੀਂ ਕੀਤਾ ਗਿਆ।