ਕੈਨੇਡਾ: ਬਰੈਂਪਟਨ ਦੇ ਇੱਕ ਹੋਰ ਜਵੈਲਰੀ ਸਟੋਰ 'ਤੇ ਡਕੈਤੀ ਦੀ ਕੋਸ਼ਿਸ਼

ਪਿੱਕਅੱਪ ਟਰੱਕ ਨਾਲ ਕੁਮਾਰੀ ਜਵੈਲਰਸ ਦੇ ਫਰੰਟ ਦੀ ਕੀਤੀ ਭੰਨਤੋੜ, ਲੁੱਟ ਕਰਨ ਦੀ ਕੋਸ਼ਿਸ਼ 'ਚ ਅਸਫਲ ਰਹੇ ਲੁਟੇਰੇ, ਮੌਕੇ ਤੋਂ ਹੋਏ ਫਰਾਰ;

Update: 2025-02-24 17:31 GMT

ਬੀਤੇ ਦਿਨੀਂ ਬਰੈਂਪਟਨ 'ਚ ਇੱਕ ਵਾਰ ਫਿਰ ਤੋਂ ਲੁਟੇਰਿਆਂ ਵੱਲੋਂ ਸੁਨਿਆਰੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਬਰੈਂਪਟਨ 'ਚ ਇੱਕ ਗਹਿਿਣਆਂ ਦੀ ਦੁਕਾਨ 'ਚ ਹੋਈ ਲੁੱਟ ਦੀ ਕੋਸ਼ਿਸ਼ ਤੋਂ ਬਾਅਦ ਕਈ ਸ਼ੱਕੀ ਲੋੜੀਂਦੇ ਹਨ ਜਿੱਥੇ ਅਪਰਾਧੀਆਂ ਨੇ ਕਥਿਤ ਤੌਰ 'ਤੇ ਸਟੋਰ ਦੇ ਫਰੰਟ 'ਚ ਪਿੱਕਅੱਪ ਟਰੱਕ ਨਾਲ 3-4 ਵਾਰੀ ਭੰਨਤੋੜ ਕੀਤੀ ਪਰ ਲੁਟੇਰੇ ਸਟੋਰ ਦੇ ਅੰਦਰ ਦਾਖਲ ਹੋਣ 'ਚ ਅਸਫਲ ਰਹੇ। ਦੱਸਦਈਏ ਕਿ ਐਤਵਾਰ ਦੁਪਹਿਰ ਨੂੰ ਹੁਰੋਂਟਾਰੀਓ ਸਟ੍ਰੀਟ ਅਤੇ ਰੇਅ ਲਾਸਨ ਬੁਲੇਵਾਰਡ ਖੇਤਰ 'ਚ ਕੁਮਾਰੀ ਜਵੈਲਰਜ਼ 'ਚ ਡਕੈਤੀ ਦੀ ਘਟਨਾ ਵਾਪਰੀ। ਪਿੱਕਅੱਪ ਟਰੱਕ ਫਰੰਟ 'ਤੇ ਫੱਸ ਗਿਆ ਜਿਸ ਕਾਰਨ ਲੁਟੇਰੇ ਚੋਰੀ ਕਰਨ 'ਚ ਅਸਫਲ ਰਹੇ। ਸਟੋਰ ਦਾ ਫਰੰਟ ਪੂਰੀ ਤਰ੍ਹਾਂ ਨਾਲ ਟੁੱਟ ਗਿਆ।

ਘਟਨਾ ਤੋਂ ਥੌੜ੍ਹੀ ਹੀ ਦੇਰ ਬਾਅਦ ਮੌਕੇ 'ਤੇ ਪੀਲ ਰੀਜਨਲ ਪੁਲਿਸ ਅਧਿਕਾਰੀ ਬਰੈਂਪਟਨ ਦੇ ਗਹਿਿਣਆਂ ਦੀ ਦੁਕਾਨ 'ਤੇ ਹਾਜ਼ਰ ਹੋਏ ਅਤੇ ਸਟੋਰ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਗਿਆ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਦੁਪਹਿਰ 2 ਵਜੇ ਦੇ ਕਰੀਬ, ਸ਼ੱਕੀਆਂ ਦੇ ਇੱਕ ਸਮੂਹ ਨੇ ਇੱਕ ਵਾਹਨ ਦੀ ਵਰਤੋਂ ਕਰਕੇ ਸਟੋਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਹੇ ਅਤੇ ਇੱਕ ਵੱਖਰੀ ਕਾਰ 'ਚ ਇਲਾਕੇ ਤੋਂ ਭੱਜ ਗਏ। ਪੁਲਿਸ ਨੇ ਕਿਹਾ, "ਕੁਝ ਵੀ ਚੋਰੀ ਨਹੀਂ ਹੋਇਆ, ਕੋਈ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ, ਅਤੇ ਜਾਂਚ ਜਾਰੀ ਹੈ।" ਅਧਿਕਾਰੀਆਂ ਨੇ ਗਹਿਿਣਆਂ ਦੀ ਦੁਕਾਨ ਦੀਆਂ ਖਿੜਕੀਆਂ ਤੋੜਨ ਲਈ ਵਰਤੀ ਗਈ ਗੱਡੀ ਦਾ ਪਤਾ ਲਗਾ ਲਿਆ। ਪੁਲਿਸ ਨੇ ਕਿਹਾ ਕਿ ਪੰਜ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।

ਦੱਸਦਈਏ ਕਿ ਬਰੈਂਪਟਨ 'ਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਸਟੋਰਾਂ 'ਤੇ ਇਸੇ ਤਰ੍ਹਾਂ ਹੀ ਡਕੈਤੀਆਂ ਹੋ ਚੁੱਕੀਆਂ ਹਨ। ਹੁਣ ਬਰੈਂਪਟਨ ਦੇ ਸਾਰੇ ਜਿਊਲਰੀ ਸਟੋਰ ਸੂਚੇਤ ਹੋ ਚੁੱਕੇ ਹਨ ਅਤੇ ਆਪਣੇ ਸਟੋਰ ਦੀ ਸਕਿਊਰਿਟੀ ਵੀ ਉਨ੍ਹਾਂ ਵੱਲੋਂ ਵਧਾ ਲਈ ਗਈ ਹੈ। ਕੁਮਾਰੀ ਜਿਊਲਰਸ ਦੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ ਜਿਸ ਕਾਰਨ ਸਟੋਰ ਦੇ ਫਰੰਟ 'ਚ ਪਿੱਕਅੱਪ ਟਰੱਕ ਫੱਸ ਗਿਆ ਅਤੇ ਲੁਟੇਰੇ ਗੱਡੀ ਨੂੰ ਉੱਥੇ ਹੀ ਛੱਡ ਕੇ ਮੌਕੇ ਤੋਂ ਨਾਲ ਆਈ ਦੂਸਰੀ ਗੱਡੀ 'ਚ ਫਰਾਰ ਹੋ ਗਏ। ਪੁਲਿਸ ਨੇ ਮੌਕੇ 'ਤੇ ਮੌਜੂਦ ਲੋਕਾਂ ਅਤੇ ਆਸ-ਪਾਸ ਦੇ ਸਟੋਰਾਂ ਤੋਂ ਪੁੱਛਗਿੱਛ ਕੀਤੀ ਅਤੇ ਜਾਂਚ ਕੀਤੀ ਜਾ ਰਹੀ ਹੈ। 

Tags:    

Similar News