ਕੈਨੇਡਾ: 5 ਫਾਈਵ ਸਟਾਰ ਦੇ ਮਾਲਕ ਸੁਖਦੇਵ ਸਿੰਘ ਦੇ ਪੁੱਤਰ ਦਾ ਹੋਇਆ ਵਿਆਹ

ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਏ ਮਹਿਮਾਨ

Update: 2025-10-09 18:42 GMT

ਕੈਨੇਡਾ ਭਰ ‘ਚ 25 ਤੋਂ ਵੀ ਵਧੇਰੇ ਫਾਈਵ ਸਟਾਰ ਮੰਗਾ ਹੋਟਲ ਦੇ ਮਾਲਕ ਸ੍ਰ: ਸੁਖਦੇਵ ਸਿੰਘ ਤੂਰ ਤੇ ਸਰਦਾਰਨੀ ਸੁਖਜੀਤ ਕੌਰ ਤੂਰ ਦੇ ਸਪੁੱਤਰ ਅਤੇ ਸ੍ਰ: ਗੁਰਦੀਪ ਸਿੰਘ ਭੈਣੀ ਤੇ ਸਵਰਗਵਾਸੀ ਮਾਤਾ ਜੰਗੀਰ ਕੌਰ ਦੇ ਪੋਤਰੇ ਅਤੇ ਸਰੂਪ ਸਿੰਘ ਤੇ ਸਵਰਗਵਾਸੀ ਮਾਤਾ ਮਹਿੰਦਰ ਕੌਰ ਵੜਿੰਗ ਦੇ ਦੋਹਤਰੇ ਕਾਕਾ ਗੌਰਵਜੀਤ ਸਿੰਘ ਤੂਰ ਦਾ ਸ਼ੁਭ ਵਿਆਹ ਬੀਬੀ ਹਰਪ੍ਰੀਤ ਕੌਰ ਸਪੁੱਤਰੀ ਹਰਭਜਨ ਸਿੰਘ ਢੀਂਡਸਾ ਤੇ ਸਰਦਾਰਨੀ ਪਰਮਜੀਤ ਕੌਰ ਢੀਂਡਸਾ ਨਾਲ 20 ਸਤੰਬਰ ਨੂੰ ਗੁਰਦੁਆਰਾ ਗੁਲਫ ਸਿੱਖ ਸੁਸਾਇਟੀ ਵਿਖੇ ਪੂਰਨ ਗੁਰ ਮਰਿਆਦਾ ਅਨੁਸਾਰ ਹੋਇਆ ਤੇ 21 ਸਤੰਬਰ ਨੂੰ ਬਰੈਂਪਟਨ ਦੇ ਆਲੀਸ਼ਾਨ ਬੈਂਕੁਟ ਹਾਲ ਅਬੈਂਸੀ ਗਰੈਂਡ ਕਨਵਨਵੈਂਸ਼ਨ ਸੈਂਟਰ ਵਿਖੇ ਬੜੀ ਧੂਮ ਧਾਮ ਨਾਲ ਰਿਸੈਪਸ਼ਨ ਪਾਰਟੀ ਕੀਤੀ ਗਈ ਜਿਸ ਵਿਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਮਹਿਮਾਨ ਸ਼ਾਮਿਲ ਹੋਏ। ਵੱਖ-ਵੱਖ ਆਗੂਆਂ ਨੇ ਤੂਰ ਤੇ ਢਿਲੋਂ ਪਰਿਵਾਰ ਨੂੰ ਵਧਾਈ ਦਿੱਤੀ। ਉਘੇ ਬੁਲਾਰੇ ਤੇ ਪੰਜਾਬੀ ਲਹਿਰਾਂ ਦੇ ਸ੍ਰ: ਸਤਿੰਦਰਪਾਲ ਸਿੰਘ ਸਿੱਧਵਾਂ ਨੇ ਗੁਰੂ ਘਰ ਵਿਖੇ ਦੋਵੇਂ ਪਰਿਵਾਰਾਂ ਨੂੰ ਸਟੇਜ਼ ਤੋਂ ਵਧਾਈ ਦਿੰਦਿਆਂ ਆਇਆਂ ਮਹਿਮਾਨਾਂ ਦਾ ਧੰਨਵਾਦ ਕੀਤਾ।ਉਘੇ ਗਾਇਕ ਸੁਖਜਿੰਦਰ ਛਿੰਦਾ ਇੰਗਲੈਂਡ ਤੋਂ ਉਚੇਚੇ ਤੌਰ 'ਤੇ ਪਾਰਟੀ ਵਿੱਚ ਪਹੁੰਚੇ ਤੇ ਆਪਣੀ ਗਾਇਕੀ ਨਾਲ ਮਹਿਮਾਨਾਂ ਨੂੰ ਕੀਲ ਲਿਆ। ਜ਼ਿਕਰਯੋਗ ਹੈ ਕਿ ਵਿਆਹ ਸਮਾਗਮ ਵਿੱਚ ਸਾਰੇ ਪ੍ਰਬੰਧ ਬਹੁਤ ਹੀ ਚੰਗੇ ਕੀਤੇ ਗਏ ਸਨ ਜਿਸ ਦੀ ਪਹੁੰਚੇ ਹੋਏ ਸਾਰੇ ਹੀ ਮਹਿਮਾਨਾਂ ਵੱਲੋਂ ਖੂਬ ਸ਼ਲਾਘਾ ਵੀ ਕੀਤੀ ਗਈ।

Tags:    

Similar News