ਕੈਬਨਟ ਮੰਤਰੀ ਨੇ ਪੰਜਾਬ ਦੇ ਪਾਣੀ ਅਤੇ ਜਵਾਨੀ ਨੂੰ ਬਚਾਉਣ ਲਈ ਕੀਤਾ ਵੱਡਾ ਐਲਾਨ

ਪੰਜਾਬ ਦੇ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਜਿਲ੍ਹਾ ਰੂਪਨਗਰ ਦੇ ਮੋਰਿੰਡਾ ਵਿਖੇ ਪੰਜਾਬ ਸਰਕਾਰ

By :  Gill
Update: 2025-05-04 08:57 GMT

- ਕਿਹਾ ਨਸ਼ਿਆਂ ਵਿਰੁੱਧ ਜੰਗ ਵਿੱਚ ਹਰ ਪੰਜਾਬੀ ਬਣੇ ਯੋਧਾ

- 'ਪਿੰਡਾਂ ਦੇ ਪਹਿਰੇਦਾਰ' ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਨਸ਼ਾ ਮੁਕਤ ਪੰਜਾਬ ਲਈ ਇਕਜੁੱਟਤਾ ਦੀ ਕੀਤੀ ਅਪੀਲ

ਪੰਜਾਬ ਦੇ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਮੋਰਿੰਡਾ ਵਿਖੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਾਣੀ ਅਤੇ ਜਵਾਨੀ ਬਚਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਸੂਬਾ ਸਰਕਾਰ ਨੇ ''ਯੁੱਧ ਨਸ਼ਿਆਂ ਵਿਰੁੱਧ" ਤਹਿਤ ਪੂਰੀ ਵਿਓਂਤਬੰਦੀ ਕੀਤੀ ਹੈ ਜਿਸ ਦੇ ਸਾਰਥਕ ਨਤੀਜੇ ਜਲਦ ਸਾਹਮਣੇ ਆਉਣਗੇ।

ਪੰਜਾਬ ਦੇ ਸਕੂਲ ਸਿੱਖਿਆ, ਉਚੇਰੀ ਸਿੱਖਿਆ, ਤਕਨੀਕੀ ਸਿੱਖਿਆ ਅਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਜਿਲ੍ਹਾ ਰੂਪਨਗਰ ਦੇ ਮੋਰਿੰਡਾ ਵਿਖੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਚਲਾਏ ਜਾ ਰਹੇ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਅਧੀਨ ਗਠਿਤ ਕਮੇਟੀਆਂ 'ਪਿੰਡਾਂ ਦੇ ਪਹਿਰੇਦਾਰ' ਦੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ ਜਿੱਥੇ ਉਹ ਇਸ ਵਿਸ਼ੇਸ਼ ਸਮਾਗਮ ਸਮੇਂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣ ਪਹੁੰਚੇ ਸਨ।

ਉਹਨਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਵਿੱਢੀ ਮੁਹਿੰਮ ਤਹਿਤ ਪੁਲੀਸ ਵਲੋਂ ਨਸ਼ਿਆਂ ਦੀ ਸਪਲਾਈ ਚੇਨ ਤੋੜਨ 'ਤੇ ਕੰਮ ਕੀਤਾ ਜਾ ਰਿਹਾ ਹੈ, ਓਥੇ ਸਿਹਤ ਵਿਭਾਗ ਰਾਹੀਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਪੂਰੀਆਂ ਸਹੂਲਤਾਂ

ਉਨ੍ਹਾਂ ਕਿਹਾ ਕਿ ਪਿੰਡਾਂ ਅਤੇ ਸ਼ਹਿਰਾਂ ਦੀਆਂ ਵਾਰਡ ਡਿਫੈਂਸ ਕਮੇਟੀਆਂ ਬਣਾ ਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ।

ਉਹਨਾਂ ਕਿਹਾ ਕਿ ਜਿਹੜਾ ਸਰਕਾਰ ਨੇ ਤਹੱਈਆ ਕੀਤਾ ਕਿ ਪੰਜਾਬ ਦੇ ਵਿੱਚੋਂ ਚਿੱਟਾ ਪੰਜਾਬ ਦੇ ਵਿੱਚੋਂ ਨਸ਼ਾ ਜੜੋਂ ਖਤਮ ਕਰਨਾ ਅੱਜ ਉਸ ਮੁਹਿਮ ਤਹਿਤ ਅੱਜ ਉਸ ਲੜਾਈ ਦਾ ਇੱਕ ਅਹਿਮ ਹਿੱਸਾ ਰੋਪੜ ਜ਼ਿਲ੍ਹੇ ਦੇ ਹਰ ਇੱਕ ਪਿੰਡ ਦੀ ਜਿਹੜੀ ਵਿਲੇਜ ਡਿਫੈਂਸ ਕਮੇਟੀ ਹੈ (ਵਿਲੇਜ ਡਿਫੈਂਸ ਕਮੇਟੀ) ਭਾਵ ਪਿੰਡ ਦੇ ਮੁਹਤਵਰ ਜਿਹਦੇ ਵਿੱਚ ਸਾਡੇ ਸਰਪੰਚ, ਸਾਬਕਾ ਸਰਪੰਚ, ਨੰਬਰਦਾਰ ਪਿੰਡ ਦੇ ਕੋਈ ਹੋਰ ਜਿਹੜੇ ਮੋਹਤਵਰ ਸ਼ਖਸੀਅਤਾਂ ਹਨ ਨੂੰ ਸੱਦਾ ਦਿੱਤਾ ਗਿਆ ਕਿ ਆਓ ਜਿੱਥੇ ਸਰਕਾਰ ਇਹ ਲੜਾਈ ਲੜ ਰਹੀ ਹੈ , ਜਿੱਥੇ ਪੁਲਿਸ ਇਹ ਲੜਾਈ ਲੜ ਰਹੀ ਹੈ, ਰੋਪੜ ਜਿਲੇ ਦੇ ਵਿੱਚ ਪਿਛਲੇ ਤਿੰਨ ਮਹੀਨਿਆਂ ਚ 200 ਤੋਂ ਵੱਧ ਤਸਕਰ ਪੰਜਾਬ ਪੁਲਿਸ ਨੇ ਫੜ ਕੇ ਅੰਦਰ ਦਿੱਤਾ, ਉੱਥੇ ਹੁਣ ਇਹ ਸਾਡੀ ਜਿੰਮੇਦਾਰੀ ਬਣਦੀ ਹੈ ਕਿ ਆਪਾਂ ਆਪਣੇ ਆਪਣੇ ਇੱਕ-ਇੱਕ ਪਿੰਡ ਨੂੰ ਸਾਫ ਕਰੀਏ ਪਿੰਡ ਦੇ ਵਿੱਚ ਕਿਸੇ ਨਸ਼ਾ ਤਸਕਰ ਨੂੰ ਵੜਨ ਨਾ ਦਈਏ, ਪਿੰਡ ਦੇ ਵਿੱਚ ਜਿਹੜੇ ਸਾਡੇ ਬੱਚੇ ਜਿਹੜੇ ਸਾਡੇ ਭੈਣ ਭਾਈ ਇਸ ਦਲ ਦਲ ਚ ਫਸੇ ਹੋਏ ਆ ਉਹਨਾਂ ਨੂੰ ਸਮਝਾਈਏ ਉਹਨਾਂ ਨੂੰ ਇਸ ਦਲਦਲ ਚ ਕੱਢਣ ਦੇ ਲਈ ਹਰ ਕੋਸ਼ਿਸ਼ ਮੁੜ ਕੇ ਕੋਸ਼ਿਸ਼ ਕਰੀਏ । ਉਹਨਾਂ ਦਾ ਇਲਾਜ ਕਰਵਾਈਏ। ਇਸ ਤਰ੍ਹਾਂ ਨਾਲ ਪੰਜਾਬ ਦਾ ਇੱਕ ਇੱਕ ਪਿੰਡ ਸਾਫ ਹੋ ਜਾਵੇਗਾ।

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਵਾਲੀਆਂ ਤਾਕਤਾਂ ਨੂੰ ਹਰਾਉਣ ਲਈ ਜਨ-ਜਨ ਦਾ ਸਹਿਯੋਗ ਜ਼ਰੂਰੀ ਹੈ।

Tags:    

Similar News