Breaking : CM ਮਾਨ ਨੇ ਲਾਈਵ ਹੋ ਕੇ ਕੀਤੇ ਵੱਡੇ ਐਲਾਨ, ਪੜ੍ਹੋ ਤਫ਼ਸੀਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਡਰਗਸ ਦਾ ਬਦਲ ਹੋਣਗੇ ਖੇਡ ਮੈਦਾਨ, ਇਹ ਵੀ ਕਿਹਾ ਕਿ ਜੇ ਸਰੀਰ ਨਾਲ ਬੱਚਿਆਂ ਦਾ ਪਿਆਰ ਹੋਵੇਗਾ ਤਾਂ ਉਹ ਨਸ਼ੇ ਤੋਂ ਦੂਰ ਰਹਿਣਗੇ।

By :  Gill
Update: 2025-07-13 10:02 GMT

ਹਰ ਪਿੰਡ ਵਿਚ ਸ਼ਾਨਦਾਰ ਖੇਡ ਮੈਦਾਨ ਤਿਆਰ ਹੋਣਗੇ

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਇਹ ਕੰਮ ਬਹੁਤ ਜ਼ਰੂਰੀ ਹੈ

3083 ਮੈਦਾਨ ਪਹਿਲੇ ਰਾਉਂਡ ਵਿਚ ਬਣਨਗੇ

ਵੱਡੇ ਖਿਡਾਰੀਆਂ ਨੂੰ ਕੋਚਿੰਗ ਦੇਣ ਲਈ ਰੱਖਾਂਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ, ਡਰਗਸ ਦਾ ਬਦਲ ਹੋਣਗੇ ਖੇਡ ਮੈਦਾਨ, ਇਹ ਵੀ ਕਿਹਾ ਕਿ ਜੇ ਸਰੀਰ ਨਾਲ ਬੱਚਿਆਂ ਦਾ ਪਿਆਰ ਹੋਵੇਗਾ ਤਾਂ ਉਹ ਨਸ਼ੇ ਤੋਂ ਦੂਰ ਰਹਿਣਗੇ।

ਮਾਨ ਨੇ ਇਹ ਵੀ ਕਿਹਾ ਕਿ ਇਹ ਬਣਾਏ ਜਾਣ ਵਾਲੇ ਖੇਡ ਮੈਦਾਨ ਹਾਈਟੈਕ ਹੋਣਗੇ, ਇਨ੍ਹਾ ਵਿਚ ਹਰ ਸਹੂਲਤ ਹੋਵੇਗੀ।

ਉਨ੍ਹਾਂ ਕਿਹਾ ਕਿ ਪੰਜਾਬ ਅਜਿਹਾ ਪਹਿਲਾ ਸੂਬਾ ਹੈ ਜੋ ਖਿਡਾਰੀਆਂ ਨੂੰ ਮੈਚ ਹੋਣ ਤੋਂ ਪਹਿਲਾਂ ਪੈਸੇ ਦਿੰਦੇ ਹੈ ਸਹੂਲਤਾਂ ਦਿੰਦੀ ਹੈ ਤਾਂ ਜੋ ਖਿਡਾਰੀ ਆਪਣੀ ਤਿਆਰੀ ਪੂਰੀ ਤਰ੍ਹਾ ਕਰ ਸਕਣ ਅਤੇ ਜਿੱਤ ਸਕਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਇਕ ਤਾਂ ਬੱਚੇ ਨਸ਼ੇ ਤੋਂ ਦੂਰ ਹੋਣਗੇ ਅਤੇ ਨਾਲ ਹੀ ਕਈਆਂ ਨੂੰ ਰੁਜ਼ਗਾਰ ਵੀ ਮਿਲੇਗਾ।

ਕਿਹਾ ਕਿ ਇਨ੍ਹਾਂ ਮੈਦਾਨਾਂ ਵਿਚ ਇਨਡੋਰ ਅਤੇ ਆਉਟ ਡੋਰ ਖੇਡਾਂ ਲਈ ਵੀ ਸਹੂਲਤ ਹੋਵੇਗੀ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿਚ ਕਿਹਾ ਕਿ ਹਰ ਪਿੰਡ ਦੀ ਮੰਗ ਹੈ ਕਿ ਸਾਡੇ ਪਿੰਡ ਵਿਚ ਸਟੇਡੀਅਮ ਬਣਾ ਦਿਓ, ਅਸੀ ਉਨ੍ਹਾਂ ਦੀ ਮੰਗ ਵੀ ਪੂਰੀ ਕਰ ਰਹੇ ਹਾਂ। ਮਾਨ ਨੇ ਕਿਹਾ ਕਿ ਹਰ ਪਿੰਡ ਵਿਚ ਵੱਡੇ ਮੈਦਾਨ ਹਨ ਜਿੱਥੇ ਪਹਿਲਾਂ ਹੀ ਖੇਡਾਂ ਕਰਵਾਈਆਂ ਜਾਂਦੀਆਂ ਹਨ ਪਰ ਉਹ ਮੈਦਾਨ ਸਾਲ ਵਿਚ ਇਕ ਵਾਰ ਹੀ ਵਰਤੇ ਜਾਂਦੇ ਹਨ। ਹੁਣ ਉਸੇ ਥਾਂ ਨੂੰ ਸਵਾਰ ਕੇ ਪੱਕਾ ਸਟੇਡੀਅਮ ਬਣਾਇਆ ਜਾਵੇਗਾ ਜਿਥੇ ਬੱਚੇ ਸਾਰਾ ਸਾਲ ਖੇਡ ਸਕਣਗੇ।

Tags:    

Similar News