ਓਡੀਸ਼ਾ : ਓਡੀਸ਼ਾ ਸਰਹੱਦ 'ਤੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਹੋਇਆ ਹੈ। ਨਕਸਲੀ ਦਰਿਆ ਪਾਰ ਕਰਕੇ ਛੱਤੀਸਗੜ੍ਹ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ।
ਮੁਕਾਬਲੇ 'ਚ ਇਕ ਜਵਾਨ ਜ਼ਖਮੀ ਹੋ ਗਿਆ ਹੈ। ਇਹ ਮੁੱਠਭੇੜ ਉੜੀਸਾ ਜ਼ਿਲ੍ਹੇ ਦੇ ਇਰਾਬੋਰ ਦੀ ਸਰਹੱਦ 'ਤੇ ਹੋਈ। ਇਸ ਵਿੱਚ ਓਡੀਸ਼ਾ ਪੁਲਿਸ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ ਹੈ। ਮਾਮਲਾ ਓਡੀਸ਼ਾ ਦੇ ਮਲਕਾਨਗਿਰੀ ਜ਼ਿਲ੍ਹੇ ਦੇ ਜਿਨੇਲਗੁਡਾ ਪਿੰਡ ਨੇੜੇ ਸ਼ਬਰੀ ਨਦੀ ਦਾ ਹੈ। ਸਿਪਾਹੀਆਂ ਨੇ ਚਾਰੇ ਪਾਸਿਓਂ ਜੰਗਲ ਨੂੰ ਘੇਰ ਲਿਆ ਹੈ।